ਨਵੀਂ ਦਿੱਲੀ (ਭਾਸ਼ਾ)— ਦੇਸ਼ ਦੇ ਲੋਕਤੰਤਰੀ ਇਤਿਹਾਸ ਵਿਚ 26 ਮਈ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ 2014 ਵਿਚ ਸ਼ਾਨਦਾਰ ਚੋਣਾਵੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਅੱਜ ਹੀ ਦੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਸੀ। ਦੇਸ਼-ਦੁਨੀਆ ਦੇ ਇਤਿਹਾਸ ਵਿਚ ਅੱਜ ਦੀ ਤਰੀਕ 'ਤੇ ਦਰਜ ਹੋਰ ਮਹੱਤਵਪੂਰਨ ਘਟਨਾਵਾਂ ਦਾ ਸਿਲਸਿਲੇਵਾਰ ਬਿਓਰਾ ਇਸ ਤਰ੍ਹਾਂ ਹੈ—

1739— ਇਕ ਸਮਾਂ ਅਫਗਾਨਿਸਤਾਨ ਭਾਰਤ ਦਾ ਹਿੱਸਾ ਹੋਇਆ ਕਰਦਾ ਸੀ ਪਰ ਮੁਗ਼ਲ ਸਮਰਾਟ ਮੁਹੰਮਦ ਸ਼ਾਹ ਨੇ ਈਰਾਨ ਦੇ ਨਾਦਿਰ ਸ਼ਾਹ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਕਾਰਨ ਇਹ ਭਾਰਤੀ ਸਮਰਾਜ ਤੋਂ ਵੱਖ ਹੋ ਗਿਆ।
1882— ਨਾਰਵੇ ਵਿਚ ਚਰਚ 'ਚ ਅੱਗ ਲੱਗਣ ਕਾਰਨ 122 ਲੋਕਾਂ ਦੀ ਮੌਤ ਹੋ ਗਈ।
1926— ਲੇਬਨਾਨ ਨੇ ਸੰਵਿਧਾਨ ਅਪਣਾਇਆ।
1957— ਜਾਪਾਨ ਵਿਚ ਆਏ 7.7 ਦੀ ਤੀਬਰਤਾ ਨਾਲ 104 ਲੋਕਾਂ ਦੀ ਮੌਤ।
1987— ਸ਼੍ਰੀਲੰਕਾ ਨੇ ਜਾਫਨਾ ਵਿਚ ਤਮਿਲ ਬਾਗ਼ੀਆਂ ਵਿਰੁੱਧ ਮੁਹਿੰਮ ਛੇੜੀ।
1991— ਥਾਈਲੈਂਡ ਵਿਚ ਬੈਂਕਾਕ ਨੇੜੇ ਇਕ ਜਹਾਜ਼ ਹਾਦਸੇ ਵਿਚ 223 ਲੋਕਾਂ ਦੀ ਮੌਤ।
1999— ਇਸਰੋ ਨੇ ਭਾਰਤ, ਜਰਮਨੀ ਅਤੇ ਦੱਖਣੀ ਕੋਰੀਆ ਦੇ 3 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਪੁਲਾੜ ਦੇ ਪੰਥ 'ਚ ਸਥਾਪਤ ਕੀਤਾ।
1999— ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਵਿੜ ਨੇ ਸ਼੍ਰੀਲੰਕਾ ਵਿਰੁੱਧ ਇਕ ਦਿਨਾਂ ਕੌਮਾਂਤਰੀ ਕ੍ਰਿਕਟ ਮੈਚ 'ਚ 318 ਦੌੜਾਂ ਨਾਲ ਵਿਸ਼ਵ ਰਿਕਾਰਡ ਬਣਾਇਆ।
2000— ਹਿਜਬੁੱਲਾਹ ਨੇ ਘੋਸ਼ਣਾ ਕੀਤੀ ਕਿ ਉਸ ਦੇ ਲੜਾਕੇ ਦੱਖਣੀ ਲੇਬਨਾਨ ਤੋਂ ਚੱਲੇ ਜਾਣਗੇ।
2014— ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ।
ਚੋਣ ਜ਼ਾਬਤਾ ਹਟਣ 'ਤੇ ਹਿਮਾਚਲ 'ਚ ਹੋਵੇਗਾ ਵੱਡਾ ਪ੍ਰਸ਼ਾਸਨਿਕ ਬਦਲਾਅ
NEXT STORY