ਲਖਨਊ- ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਕਈ IPS ਤਾਂ ਕਦੇ IAS ਅਧਿਕਾਰੀਆਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਬੀਤੀ ਰਾਤ ਇਕ ਵਾਰ ਫਿਰ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 29 IAS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ 13 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਬਦਲ ਦਿੱਤੇ ਗਏ ਹਨ। ਮੁੱਖ ਸਕੱਤਰ ਖੇਤੀ ਰਵਿੰਦਰ ਨੂੰ ਡਾਇਰੈਕਟਰ ਸੂਬਾ ਖੇਤੀ ਉਤਪਾਦਨ ਪਰੀਸ਼ਦ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਆਗਰਾ ਭਾਨੂ ਚੰਦਰ ਗੋਸਵਾਮੀ ਨੂੰ ਇੰਚਾਰਜ ਰਾਹਤ ਕਮਿਸ਼ਨਰ, ਇੰਚਾਰਜ ਕੰਸਲੀਡੇਸ਼ਨ ਕਮਿਸ਼ਨਰ ਅਤੇ ਵਿਸ਼ੇਸ਼ ਸਕੱਤਰ ਮਾਲੀਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਅਵਿਨਾਸ਼ ਕ੍ਰਿਸ਼ਨ ਸਿੰਘ ਜੋ ਕਿ ਮੈਨਪੁਰੀ ਦੇ ਡੀ.ਐਮ ਰਹੇ, ਨੂੰ ਇੰਚਾਰਜ ਡਾਇਰੈਕਟਰ ਜਨਰਲ ਤਕਨੀਕੀ ਸਿੱਖਿਆ ਬਣਾਇਆ ਗਿਆ ਹੈ। ਨਵੀਨ ਕੁਮਾਰ ਜੀ.ਐਸ ਨੂੰ ਸਿੰਚਾਈ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ। ਵਿਸ਼ਾਲ ਭਾਰਦਵਾਜ, ਜੋ ਆਜ਼ਮਗੜ੍ਹ ਦੇ ਡੀ,ਐਮ ਸਨ, ਨੂੰ ਕੁਸ਼ੀਨਗਰ ਦਾ ਜ਼ਿਲ੍ਹਾ ਮੈਜਿਸਟਰੇਟ ਬਣਾਇਆ ਗਿਆ ਹੈ। ਉਮੇਸ਼ ਮਿਸ਼ਰਾ, ਜੋ ਕੁਸ਼ੀਨਗਰ ਦੇ ਡੀ. ਐਮ ਸਨ, ਨੂੰ ਮੁਜ਼ੱਫਰਨਗਰ ਦਾ ਜ਼ਿਲ੍ਹਾ ਮੈਜਿਸਟਰੇਟ ਬਣਾਇਆ ਗਿਆ ਹੈ। ਪ੍ਰਯਾਗਰਾਜ ਦੇ ਡੀ. ਐਮ ਨਵਨੀਤ ਸਿੰਘ ਚਾਹਲ ਨੂੰ ਆਜ਼ਮਗੜ੍ਹ ਦਾ ਡੀ. ਐਮ ਬਣਾਇਆ ਗਿਆ ਹੈ। ਸ਼ਾਮਲੀ ਦੇ ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਸਿੰਘ ਨੂੰ ਜ਼ਿਲ੍ਹਾ ਮੈਜਿਸਟਰੇਟ ਫਤਿਹਪੁਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜੌਨਪੁਰ ਦੇ ਡੀ. ਐਮ ਰਵਿੰਦਰ ਕੁਮਾਰ ਮੰਡੇਰ ਨੂੰ ਜ਼ਿਲ੍ਹਾ ਮੈਜਿਸਟਰੇਟ ਪ੍ਰਯਾਗਰਾਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। IAS ਡਾਕਟਰ ਦਿਨੇਸ਼ ਚੰਦਰ ਨੂੰ ਜ਼ਿਲ੍ਹਾ ਮੈਜਿਸਟਰੇਟ ਜੌਨਪੁਰ ਬਣਾਇਆ ਗਿਆ ਹੈ।
ਸੀ ਇੰਦੂਮਤੀ ਨੂੰ ਵਿਸ਼ੇਸ਼ ਸਕੱਤਰ ਬਣਾਇਆ
ਫਤਿਹਪੁਰ ਦੇ ਡੀ. ਐਮ ਸੀ ਇੰਦੂਮਤੀ ਨੂੰ ਖੰਡ ਉਦਯੋਗ ਅਤੇ ਗੰਨਾ ਵਿਕਾਸ ਵਿਭਾਗ ਦਾ ਵਿਸ਼ੇਸ਼ ਸਕੱਤਰ ਬਣਾਇਆ ਗਿਆ ਹੈ। IAS ਅਰਵਿੰਦ ਕੁਮਾਰ ਚੌਹਾਨ ਨੂੰ ਸ਼ਾਮਲੀ ਦਾ ਡੀ.ਐਮ ਬਣਾਇਆ ਗਿਆ ਹੈ। ਘਨਸ਼ਿਆਮ ਮੀਨਾ ਨੂੰ ਹਮੀਰਪੁਰ ਦਾ ਡੀ.ਐਮ, ਰਾਹੁਲ ਪਾਂਡੇ ਨੂੰ ਹਾਥਰਸ ਦਾ ਡੀ.ਐਮ, ਨਿਧੀ ਗੁਪਤਾ ਵਤਸ ਨੂੰ ਅਮਰੋਹਾ ਦਾ ਡੀ.ਐਮ, ਅੰਜਨੀ ਕੁਮਾਰ ਸਿੰਘ ਨੂੰ ਮੈਨਪੁਰੀ ਦਾ ਡੀ.ਐਮ ਬਣਾਇਆ ਗਿਆ ਹੈ। ਸ਼ਾਹਜਹਾਂਪੁਰ ਦੇ ਡੀ.ਐਮ ਰਹੇ ਉਮੇਸ਼ ਪ੍ਰਤਾਪ ਸਿੰਘ ਨੂੰ ਭੂ-ਵਿਗਿਆਨ ਅਤੇ ਮਾਈਨਿੰਗ ਵਿਭਾਗ ਦਾ ਵਿਸ਼ੇਸ਼ ਸਕੱਤਰ ਬਣਾਇਆ ਗਿਆ ਹੈ।
ਪ੍ਰਯਾਗਰਾਜ ਵਿਕਾਸ ਅਥਾਰਟੀ ਦੇ ਨਵੇਂ ਉਪ ਪ੍ਰਧਾਨ
ਇਸੇ ਤਰ੍ਹਾਂ ਅਮਰੋਹਾ ਦੇ ਸਾਬਕਾ ਡੀ.ਐਮ ਰਾਜੇਸ਼ ਕੁਮਾਰ ਤਿਆਗੀ ਨੂੰ ਵਿਸ਼ੇਸ਼ ਸਕੱਤਰ ਪੰਚਾਇਤੀ ਰਾਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਸ਼ੀਸ਼ ਕੁਮਾਰ, ਜੋ ਹਾਥਰਸ ਦੇ ਡੀ.ਐਮ ਸਨ, ਨੂੰ ਵਿਸ਼ੇਸ਼ ਸਕੱਤਰ ਸਟੈਂਪ ਅਤੇ ਰਜਿਸਟ੍ਰੇਸ਼ਨ ਵਿਭਾਗ ਅਤੇ ਵਧੀਕ ਇੰਸਪੈਕਟਰ ਜਨਰਲ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੇਰਠ ਨਗਰ ਨਿਗਮ ਦੇ ਮਿਉਂਸਪਲ ਕਮਿਸ਼ਨਰ ਰਹਿ ਚੁੱਕੇ ਅਮਿਤ ਪਾਲ ਨੂੰ ਪ੍ਰਯਾਗਰਾਜ ਵਿਕਾਸ ਅਥਾਰਟੀ ਦਾ ਉਪ ਚੇਅਰਮੈਨ ਬਣਾਇਆ ਗਿਆ ਹੈ।
PM ਮੋਦੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਵੀਡੀਓ ਦੇਖ ਤੁਹਾਡੀ ਰੂਹ ਹੋ ਜਾਵੇਗੀ ਖ਼ੁਸ਼
NEXT STORY