ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਪਿਛਲੇ ਤਿੰਨ ਸਾਲਾਂ 'ਚ 3,92,643 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਸਭ ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਨੇ ਨਾਗਰਿਕਤਾ ਦਿੱਤੀ ਹੈ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਲੋਕ ਸਭਾ 'ਚ ਹਾਜੀ ਫਜਲੁਰ ਰਹਿਮਾਨ ਦੇ ਸਵਾਲ ਦੇ ਲਿਖਤੀ ਜਵਾਬ ਦੇ ਨਾਲ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਮੈਂਬਰ ਨੇ ਸਾਲ 2019 ਤੋਂ ਚਾਲੂ ਸਾਲ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਬਾਰੇ ਜਾਣਕਾਰੀ ਮੰਗੀ ਸੀ। ਹੇਠਲੇ ਸਦਨ 'ਚ ਰਾਏ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, 2019 ਤੋਂ 2021 ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ 3,92,643 ਸੀ।
ਇਹ ਵੀ ਪੜ੍ਹੋ : ਸੇਵਾ ਦੌਰਾਨ ਦਿਵਿਆਂਗ ਹੋਣ ਵਾਲੇ ਜਵਾਨਾਂ ਦੇ ਹੱਕ 'ਚ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ
ਇਸ 'ਚ ਸਾਲ 2019 'ਚ 1,44,017 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ, ਜਦੋਂ ਕਿ 2020 'ਚ, 85,256 ਭਾਰਤੀਆਂ ਅਤੇ ਸਾਲ 2021 'ਚ, 1,63,370 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ। ਸਰਕਾਰੀ ਅੰਕੜਿਆਂ ਮੁਤਾਬਕ 2019 ਤੋਂ 2021 ਦਰਮਿਆਨ ਅਮਰੀਕਾ ਵੱਲੋਂ 1,70,795 ਭਾਰਤੀਆਂ ਨੂੰ ਅਮਰੀਕਾ ਨੇ ਨਾਗਰਿਕਤਾ ਦਿੱਤੀ। ਇਸ 'ਚ ਸਾਲ 2019 'ਚ 61,683 ਭਾਰਤੀਆਂ, ਸਾਲ 2020 'ਚ 30,828 ਭਾਰਤੀਆਂ ਅਤੇ ਸਾਲ 2021 'ਚ 78,284 ਭਾਰਤੀਆਂ ਨੂੰ ਨਾਗਰਿਕਤਾ ਅਮਰੀਕਾ ਨੇ ਨਾਗਰਿਕਤਾ ਦਿੱਤੀ। ਇਸ 'ਚ ਦੱਸਿਆ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ 'ਚ ਆਸਟ੍ਰੇਲੀਆ 'ਚ 58,391 ਭਾਰਤੀਆਂ, ਕੈਨੇਡਾ 'ਚ 64,071 ਭਾਰਤੀਆਂ, ਬਰਤਾਨੀਆ 'ਚ 35,435 ਭਾਰਤੀਆਂ, ਜਰਮਨੀ 'ਚ 6,690 ਭਾਰਤੀਆਂ, ਇਟਲੀ 'ਚ 12,131 ਭਾਰਤੀਆਂ, ਨਿਊਜ਼ੀਲੈਂਡ 'ਚ 8,882 ਭਾਰਤੀਆਂ ਅਤੇ ਪਾਕਿਸਤਾਨ 'ਚ 48 ਭਾਰਤੀਆਂ ਨੇ ਨਾਗਰਿਕਤਾ ਹਾਸਲ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੈਗੰਬਰ ਵਿਵਾਦਿਤ ਟਿੱਪਣੀ: ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ, 10 ਅਗਸਤ ਤਕ ਗ੍ਰਿਫਤਾਰੀ ’ਤੇ ਲੱਗੀ ਰੋਕ
NEXT STORY