ਬੈਂਗਲੁਰੂ– ਕੋਰੋਨਾ ਵਾਇਰਸ ਨਾਲ ਪੀੜਤ ਗੰਭੀਰ ਮਰੀਜ਼ਾਂ ਲਈ ਬੇਹੱਦ ਜ਼ਰੂਰੀ ਰੇਮਡੇਸਿਵਿਰ ਟੀਕੇ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਟੀਕੇ ਦੀ ਪ੍ਰਤੀ ਸ਼ੀਸ਼ੀ ਲਈ 10,500 ਰੁਪਏ ਵਸੂਲ ਰਹੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਬੈਂਗਲੁਰੂ ਦੇ ਪੁਲਸ ਕਮਿਸ਼ਨਰ ਸੰਦੀਪ ਪਾਟਿਲ ਨੇ ਇਕ ਬਿਆਨ ’ਚ ਦੱਸਿਆ ਕਿ ਰੇਮਡੇਸਿਵਿਰ ਟੀਕੇ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਦੀਆਂ ਖਬਰਾਂ ਮਿਲਣ ’ਤੇ ਕੇਂਦਰੀ ਅਪਰਾਧ ਸ਼ਾਖਾ ਨੇ ਬੈਂਗਲੁਰੂ ’ਚ ਇਕ ਮੁਹਿੰਮ ਚਲਾਈ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਰਜੇਸ਼, ਸ਼ਾਕਿਬ ਅਤੇ ਸੋਹੈਲ ਖਿਲਾਫ ਮਾਡੀਵਾਲਾ ਪੁਲਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਕਰਨਾਟਕ ਦੇ ਗ੍ਰਹਿ ਮੰਤਰੀ ਬਸਵਰਾਜ ਬੋਮੰਈ ਨੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਬੈਠਕ ’ਚ ਰੇਮਡੇਸਿਵਿਰ ਟੀਕੇ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ। ਕਈ ਹਸਪਤਾਲਾਂ ਨੇ ਹਾਲ ਹੀ ’ਚ ਸ਼ਿਕਾਇਤ ਕੀਤੀ ਸੀ ਕਿ ਬਾਜ਼ਾਰ ’ਚ ਆਕਸੀਜਨ ਅਤੇ ਰੇਮਡੇਸਿਵਿਰ ਦੀ ਬਹੁਤ ਜ਼ਿਆਦਾ ਕਮੀ ਹੈ।
ਭੁਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਹੋਏ ਕੋਵਿਡ-19 ਪਾਜ਼ੇਟਿਵ
NEXT STORY