ਮੁੰਬਈ- ਮੁੰਬਈ ਏਅਰਪੋਰਟ ’ਤੇ ਕਸਟਮ ਵਿਭਾਗ ਨੇ 3 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਕੋਲੋਂ 4,97,000 ਅਮਰੀਕੀ ਡਾਲਰ ਜ਼ਬਤ ਕੀਤੇ ਗਏ ਹਨ, ਜੋ ਲੱਗਭਗ 4.1 ਕਰੋੜ ਰੁਪਏ ਦੇ ਬਰਾਬਰ ਹੈ। ਇਹ ਤਿੰਨੋਂ ਨਾਗਰਿਕ ਬਰਾਮਦ ਕੀਤੇ ਗਏ ਡਾਲਰ ਸਾੜ੍ਹੀ, ਬੂਟਾਂ ਅਤੇ ਇਕ ਬੈਗ ਵਿਚ ਲੁੱਕੋ ਕੇ ਲਿਆਏ ਸਨ।
ਇਹ ਵੀ ਪੜ੍ਹੋ- ਦਿੱਲੀ ਹਵਾਈ ਅੱਡੇ ਤੋਂ 30 ਕਰੋੜ ਦੀ ਹੈਰੋਇਨ ਨਾਲ ਨਾਈਜੀਰੀਅਨ ਔਰਤ ਗ੍ਰਿਫ਼ਤਾਰ
ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ’ਤੇ ਵਿਭਾਗ ਦੀ ਟੀਮ ਮੁੰਬਈ ਏਅਰਪੋਰਟ ’ਤੇ ਬੁੱਧਵਾਰ ਤੋਂ ਹੀ ਨਿਗਰਾਨੀ ਕਰ ਰਹੀ ਸੀ। ਏਅਰਪੋਰਟ ’ਤੇ 3 ਲੋਕ ਸ਼ੱਕੀ ਦਿੱਸੇ, ਇਸ ਤੋਂ ਬਾਅਦ ਤਿੰਨਾਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਬੈਗ ’ਚ ਤਲਾਸ਼ੀ ਲੈਣ ’ਤੇ ਅਮਰੀਕੀ ਡਾਲਰ ਮਿਲੇ। ਤਿੰਨਾਂ ਦੀ ਤਲਾਸ਼ੀ ਲਈ ਗਈ ਅਤੇ ਇਸ ਦੌਰਾਨ ਸਾੜ੍ਹੀ, ਬੂਟਾਂ ਅਤੇ ਬੈਗ ’ਚ ਲੁੱਕੋ ਕੇ ਲਿਆਂਦੇ ਗਏ 4,97,000 ਅਮਰੀਕੀ ਡਾਲਰ ਜ਼ਬਤ ਕੀਤੇ ਗਏ। ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਢਾਈ ਫੁੱਟ ਦੇ ਅਜ਼ੀਮ ਦੀ ਪੂਰੀ ਹੋਈ ਵਿਆਹ ਦੀ ਮੁਰਾਦ, ਬੈਂਡ-ਵਾਜਿਆਂ ਨਾਲ ਲਾੜੀ ਗਿਆ ਵਿਆਹੁਣ
ਦਿੱਲੀ-NCR ਦੀ ਜ਼ਹਿਰੀਲੀ ਹਵਾ ’ਚ ਸਾਹ ਲੈਣਾ ਹੋਇਆ ਔਖਾ, ਕਈ ਇਲਾਕਿਆਂ ’ਚ 400 ਦੇ ਪਾਰ
NEXT STORY