ਜੰਮੂ, (ਏਜੰਸੀ)- ਜੰਮੂ ’ਚ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਜੰਮੂ-ਕਸ਼ਮੀਰ ’ਚ ਕੁਝ ਕਿਤਾਬਾਂ ਨਾਲ ਸਬੰਧਤ ਵਿਵਾਦ ਦੀ ਚੱਲ ਰਹੀ ਜਾਂਚ ਨੂੰ ਲੈ ਕੇ 3 ਪ੍ਰਕਾਸ਼ਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਲੈਣ ਤੋਂ ਪਹਿਲਾਂ ਜੰਮੂ ਤੇ ਦਿੱਲੀ ’ਚ ਇਕ ਤਾਲਮੇਲ ਵਾਲੀ ਕਾਰਵਾਈ ਚਲਾਈ ਗਈ ਸੀ। ਇਹ ਗ੍ਰਿਫਤਾਰੀਆਂ ‘ਇਤਰਾਜ਼ਯੋਗ ਤੇ ਬੇਲੋੜੀ ਸਮੱਗਰੀ’ ਵਾਲੀਆਂ ਕਿਤਾਬਾਂ ਦੇ ਪ੍ਰਕਾਸ਼ਨ ਅਤੇ ਵੰਡ ਦੀ ਇਕ ਵੱਡੀ ਜਾਂਚ ਦਾ ਹਿੱਸਾ ਹਨ। ਜਾਂਚਕਰਤਾ ਇਸ ਸਮੱਗਰੀ ਨੂੰ ਛਾਪਣ ਤੇ ਵੰਡਣ ’ਚ ਪ੍ਰਕਾਸ਼ਕਾਂ ਦੀ ਭੂਮਿਕਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਕਾਊਂਟਰ ਇੰਟੈਲੀਜੈਂਸ ਯੂਨਿਟ ਨੇ 4 ਜੁਲਾਈ ਨੂੰ ਅਾਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਐੱਫ. ਆਈ. ਆਰ. ਦਰਜ ਕੀਤੀ ਸੀ।
ਇਸ ਸਬੰਧੀ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਦੀ ਧਾਰਾ 13 ਵੀ ਲਾਗੂ ਕੀਤੀ ਗਈ ਹੈ। ਇਹ ਕਾਰਵਾਈ ਸਰਕਾਰੀ ਲਾਇਬ੍ਰੇਰੀਆਂ ’ਚੋਂ ਮਿਲੀਆਂ 2 ਕਿਤਾਬਾਂ ’ਚ ਵੱਖਵਾਦੀ ਨੇਤਾਵਾਂ ਦੀ ਵਡਿਆਈ ਕਰਨ ਤੋਂ ਬਾਅਦ ਕੀਤੀ ਗਈ ਸੀ। ਇਕ ਕਿਤਾਬ ਦਾ ਸਿਰਲੇਖ ‘ਜੰਮੂ ਕਸ਼ਮੀਰ ਕੀ ਸੈਲਿਬ੍ਰਿਟੀਜ਼ ਐਂਡ ਲੀਜੇਂਡਸ’ ਹੈ ਜੋ ਹਿਲਾਲ ਅਹਿਮਦ ਤੇ ਸੰਤੋਸ਼ ਮੀਨਾ ਵੱਲੋਂ ਲਿਖੀ ਗਈ ਹੈ ਤੇ ਜੰਮੂ-ਆਧਾਰਤ ਓਬਰਾਏ ਬੁੱਕ ਸਰਵਿਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਦੂਜੀ ਕਿਤਾਬ ‘ਜੰਮੂ ਕਸ਼ਮੀਰ ਕੇ ਮਹਾਪੁਰਸ਼’ ਹੈ ਜੋ ਸੁਸ਼ਾਂਤ ਗਿਰੀ ਵੱਲੋਂ ਲਿਖੀ ਗਈ ਹੈ। ਇਹ ਦਿੱਲੀ-ਆਧਾਰਤ ਅਨੁਰਾਗ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ ਗ੍ਰਿਫਤਾਰ ਕੀਤੇ ਗਏ 3 ਪ੍ਰਕਾਸ਼ਕਾਂ ’ਚ ਓਬਰਾਏ ਬੁੱਕ ਸਰਵਿਸ ਦੇ ਇੰਦਰਪਾਲ ਤੇ ਨੋਇਡਾ ਅਾਧਾਰਤ ਡੋਮੀਨੈਂਟ ਪਬਲਿਸ਼ਰਜ਼ ਦੇ ਅਮਰਦੀਪ ਸਿੰਘ ਤੇ ਗਿਰੀਸ਼ ਅਰੋੜਾ ਸ਼ਾਮਲ ਹਨ। ਪਹਿਲਾਂ ਸਰਕਾਰ ਨੇ ਓਬਰਾਏ ਬੁੱਕ ਸਰਵਿਸ ਤੇ ਡੋਮੀਨੈਂਟ ਪਬਲਿਸ਼ਰਜ਼ ਦੋਵਾਂ ਨੂੰ ਬਲੈਕਲਿਸਟ ਕੀਤਾ ਸੀ। ਕਾਊਂਟਰ-ਇੰਟੈਲੀਜੈਂਸ ਟੀਮਾਂ ਨੇ 6 ਜੁਲਾਈ ਨੂੰ ਉਨ੍ਹਾਂ ਦੇ ਕੰਪਲੈਕਸਾਂ ’ਤੇ ਛਾਪਾ ਮਾਰਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਅਤਨਾਮ ਕਿਸ਼ਤੀ ਹਾਦਸਾ: 15 ਭਾਰਤੀ ਸੈਲਾਨੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਸਖ਼ਤ; ਬੋਟ ਕੈਪਟਨ ਗ੍ਰਿਫ਼ਤਾਰ
NEXT STORY