ਨਵੀਂ ਦਿੱਲੀ - ਸਰਕਾਰ ਨੇ ਸੋਮਵਾਰ ਸੰਸਦ ਨੂੰ ਦੱਸਿਆ ਕਿ ਸਾਊਦੀ ਅਰਬ ਸਰਕਾਰ ਨੇ 2020 ਵਿਚ ਪਹਿਲੀ ਵਾਰ ਹੱਜ ਲਈ ਆਉਣ ਵਾਲੇ ਸ਼ਰਧਾਲੂਆਂ ਲਈ 300 ਸਾਊਦੀ ਰਿਆਲ ਦੀ ਵੀਜ਼ਾ ਫੀਸ ਲਾਉਣ ਦਾ ਫੈਸਲਾ ਲਿਆ ਹੈ। ਭਾਰਤੀ ਕਰੰਸੀ ਵਿਚ ਇਹ ਰਕਮ ਲਗਭਗ 5740 ਰੁਪਏ ਬਣਦੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਐੱਮ. ਏ. ਨਕਵੀ ਨੇ ਰਾਜ ਸਭਾ ਵਿਚ ਇਹ ਜਾਣਕਾਰੀ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਦੁਬਾਰਾ ਹੱਜ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਜੋ ਪਹਿਲਾਂ 2000 ਰਿਆਲ ਦੇਣੇ ਪੈਂਦੇ ਸਨ, ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਭਾਰਤੀ ਕਰੰਸੀ ਵਿਚ 2000 ਰਿਆਲ ਲਗਭਗ 38250 ਰੁਪਏ ਬਣਦੇ ਹਨ।
ਬਦਲੇ J&K 'ਚ ਪਹਿਲੀ ਵਾਰ 26 ਨਵੰਬਰ ਨੂੰ ਮਨਾਇਆ ਜਾਵੇਗਾ 'ਸੰਵਿਧਾਨ ਦਿਵਸ'
NEXT STORY