ਪੰਚਕੂਲਾ : ਹਰਿਆਣਾ ਵਿੱਚ ਭਾਜਪਾ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਰਾਜ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਲੈ ਸਕਣਗੀਆਂ। ਇਸ ਯੋਜਨਾ ਦਾ ਨਾਂ 'ਬੀਮਾ ਸਖੀ' ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 9 ਦਸੰਬਰ ਨੂੰ ਪਾਣੀਪਤ ਵਿਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ 'ਬੀਮਾ ਸਾਖੀ' ਯੋਜਨਾ ਦਾ ਉਦੇਸ਼ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾ ਕੇ ਆਤਮ ਨਿਰਭਰ ਬਣਾਉਣਾ ਹੈ। ਵਰਣਨਯੋਗ ਹੈ ਕਿ ਬੀਮਾ ਸਾਖੀ ਯੋਜਨਾ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੀ ਮਦਦ ਨਾਲ ਚਲਾਈ ਜਾਵੇਗੀ। ਇਸ ਤਹਿਤ ਔਰਤਾਂ ਨੂੰ ਬੀਮੇ ਸਬੰਧੀ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਸੀਮਾ ਸਾਖੀ ਵਜੋਂ ਨਿਯੁਕਤ ਕੀਤਾ ਜਾਵੇਗਾ। ਇਹ ਸਕੀਮ ਖ਼ਾਸ ਤੌਰ 'ਤੇ ਪੇਂਡੂ ਖੇਤਰਾਂ ਵਿੱਚ ਬੀਮਾ ਜਾਗਰੂਕਤਾ ਵਧਾਉਣ ਅਤੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ - ਪੜ੍ਹਾਈ ਲਈ ਮਿਲੇਗਾ ਲੱਖਾਂ ਰੁਪਏ ਦਾ ਕਰਜ਼ਾ, ਜਾਣੋ ਵਿਦਿਆਰਥੀ ਕਿੰਝ ਕਰ ਸਕਦੇ ਅਪਲਾਈ
ਇਸ ਸਕੀਮ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਪਹਿਲੇ ਸਾਲ 7,000 ਰੁਪਏ ਪ੍ਰਤੀ ਮਹੀਨਾ, ਦੂਜੇ ਸਾਲ 6,000 ਰੁਪਏ ਪ੍ਰਤੀ ਮਹੀਨਾ ਅਤੇ ਤੀਜੇ ਸਾਲ 5,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 'ਬੀਮਾ ਸਖੀ' ਨੂੰ ਉਸ ਵੱਲੋਂ ਦਿੱਤੇ ਜਾਣ ਵਾਲੇ ਬੀਮਾਂ ਦੀ ਗਿਣਤੀ ਲਈ ਵੀ ਵੱਖਰਾ ਕਮਿਸ਼ਨ ਦਿੱਤਾ ਜਾਵੇਗਾ। ਜਦੋਂ ਕਿ ਔਰਤਾਂ ਨੂੰ ਪ੍ਰੋਤਸਾਹਨ ਵਜੋਂ ਹਰ ਮਹੀਨੇ 2100 ਰੁਪਏ ਦੀ ਵਾਧੂ ਰਾਸ਼ੀ ਦਿੱਤੀ ਜਾਵੇਗੀ। ਸ਼ੁਰੂਆਤੀ ਦੌਰ ਵਿੱਚ ਕਰੀਬ 35 ਹਜ਼ਾਰ ਔਰਤਾਂ ਨੂੰ ਇਸ ਯੋਜਨਾ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਬਿਨਾਂ ਸੱਦੇ ਵਿਆਹ 'ਚ ਦਾਖਲ ਹੋਏ ਕਾਲਜ ਵਿਦਿਆਰਥੀ, ਬਰਾਤੀਆਂ ਨਾਲ ਪਿਆ ਪੰਗਾ, ਚੱਲੀਆਂ ਗੋਲੀਆਂ
ਅਜਿਹੀ ਹੋਵੇਗੀ ਅਰਜ਼ੀ ਦੀ ਪ੍ਰਕਿਰਿਆ
ਆਨਲਾਈਨ ਅਪਲਾਈ ਕਰਨ ਲਈ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਬੀਮਾ ਸਖੀ ਯੋਜਨਾ 'ਤੇ ਕਲਿੱਕ ਕਰੋ
ਫਾਰਮ ਨੂੰ ਡਾਊਨਲੋਡ ਕਰੋ ਅਤੇ ਲੋੜੀਂਦੀ ਜਾਣਕਾਰੀ ਭਰੋ
ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
ਸਬਮਿਟ ਬਟਨ 'ਤੇ ਕਲਿੱਕ ਕਰੋ
ਇਹ ਵੀ ਪੜ੍ਹੋ - ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ 'ਚ ਪੈ ਗਿਆ ਭੜਥੂ, ਪੁਲਸ ਨੇ ਚੱਲਦੇ ਵਿਆਹ 'ਚੋਂ ਚੁੱਕ ਲਏ 40 ਬਾਰਾਤੀ
ਬੀਮਾ ਸਖੀ ਬਣਨ ਦੀ ਯੋਗਤਾ
ਅਪਲਾਈ ਕਰਨ ਵਾਲੀਆਂ ਔਰਤਾਂ ਦੀ ਉਮਰ 18 ਤੋਂ 50 ਸਾਲ ਦੇ ਵਿਚਕਾਰ ਹੋਵੇ।
ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਣਗੀਆਂ।
ਘੱਟੋ-ਘੱਟ 10ਵੀਂ ਜਮਾਤ ਦੀ ਵਿਦਿਅਕ ਯੋਗਤਾ ਹੋਣੀ ਲਾਜ਼ਮੀ ਹੈ।
ਇਹ ਵੀ ਪੜ੍ਹੋ - ਲੁਧਿਆਣਾ 'ਚ ਵੱਡੀ ਵਾਰਦਾਤ : ਦੋ ਧਿਰਾਂ 'ਚ ਝਗੜੇ ਤੋਂ ਬਾਅਦ ਚੱਲੀਆਂ ਧੜਾਧੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ! ਨੌਜਵਾਨ ਦਾ ਇੰਨੀ ਬੇਰਹਿਮੀ ਨਾਲ ਕੀਤਾ ਕਤਲ ਕਿ ਕੰਬ ਗਈ ਪੁਲਸ, ਹੱਥ-ਪੈਰ ਬੰਨ੍ਹ ਕੇ....
NEXT STORY