ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇਕ ਅਜਿਹਾ ਮਾਮਲਾ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੋਇਆ ਹੈ। ਦਰਅਸਲ ਘਰ ਦੀ ਸਫਾਈ ਦੌਰਾਨ ਸ਼ਖ਼ਸ ਨੂੰ ਇਕ ਅਜਿਹੇ ਕਾਗਜ਼ ਮਿਲੇ ਜੋ ਚਰਚਾ ਦਾ ਵਿਸ਼ਾ ਬਣ ਗਏ ਹਨ। ਸ਼ਖ਼ਸ ਦਾ ਨਾਂ ਰਤਨ ਢਿੱਲੋਂ ਹਨ, ਜੋ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਇਨ੍ਹਾਂ ਕਾਗਜ਼ਾਂ ਨੇ ਰਤਨ ਢਿੱਲੋਂ ਦੀ ਕਿਸਮਤ ਹੀ ਬਦਲ ਦਿੱਤੀ ਹੈ, ਜੋ ਕਿ ਉਸ ਦੇ ਪਿਤਾ ਅਤੇ ਦਾਦੇ ਨੇ 1987 'ਚ ਖਰੀਦੇ ਸਨ। ਹਾਲਾਂਕਿ ਇਨ੍ਹਾਂ ਕਾਗਜ਼ਾਂ 'ਤੇ ਲਿਖੀ ਕੀਮਤ ਸਿਰਫ 300 ਰੁਪਏ ਸੀ ਪਰ ਅੱਜ ਇਨ੍ਹਾਂ ਦੀ ਕੀਮਤ 11 ਲੱਖ ਰੁਪਏ ਤੋਂ ਵੱਧ ਹੋ ਗਈ ਹੈ। ਜਦੋਂ ਇਹ ਮਾਮਲਾ ਇੰਟਰਨੈੱਟ 'ਤੇ ਸ਼ੇਅਰ ਕੀਤਾ ਗਿਆ ਤਾਂ ਯੂਜ਼ਰਸ ਵਲੋਂ ਕਈ ਪ੍ਰਤੀਕਿਰਿਆਵਾਂ ਆਈਆਂ।
ਇਹ ਵੀ ਪੜ੍ਹੋ- ਦੇਵੀਲਾਲ ਦੇ ਬੁੱਤ ਦੇ ਮੋਢਿਆਂ 'ਤੇ ਚੜ੍ਹ ਕੇ ਨੌਜਵਾਨ ਨੇ ਨੱਚਦੇ ਹੋਏ ਬਣਾਈ ਰੀਲ
ਰਿਪੋਰਟਾਂ ਮੁਤਾਬਕ ਰਤਨ ਘਰ ਦੀ ਸਫਾਈ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਕੁਝ ਸ਼ੇਅਰ ਮਿਲੇ ਜੋ 1987 'ਚ ਖਰੀਦੇ ਗਏ ਸਨ। ਹਾਲਾਂਕਿ ਇਹ ਕਾਗਜ਼ੀ ਰੂਪ 'ਚ ਸਨ ਪਰ ਇਨ੍ਹਾਂ ਦੀ ਕੀਮਤ ਲਗਾਤਾਰ ਵਧ ਰਹੀ ਹੈ। ਇਸ ਹਿੱਸੇ ਦਾ ਹੁਣ ਕੋਈ ਅਸਲੀ ਖਰੀਦਦਾਰ ਨਹੀਂ ਹੈ ਪਰ ਉਸ ਦੇ ਵਾਰਸ ਨੂੰ ਸਾਰਾ ਪੈਸਾ ਮਿਲੇਗਾ। ਰਤਨ ਦੇ ਪੁਰਖਿਆਂ ਨੇ ਇਹ ਸ਼ੇਅਰ 10 ਰੁਪਏ ਦੇ ਹਿਸਾਬ ਨਾਲ ਖਰੀਦੇ ਸਨ। ਇਸ ਤਰ੍ਹਾਂ ਕੁੱਲ 30 ਸ਼ੇਅਰ ਕਰੀਬ 300 ਰੁਪਏ ਵਿਚ ਖਰੀਦੇ ਗਏ। ਰਤਨ ਨੂੰ ਸ਼ੇਅਰ ਬਾਜ਼ਾਰ ਦਾ ਕੋਈ ਗਿਆਨ ਨਹੀਂ ਹੈ। ਇਸ ਲਈ ਉਸ ਨੇ ਇਨ੍ਹਾਂ ਸ਼ੇਅਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਪੁੱਛਿਆ ਕਿ ਕੀ ਕੀਤਾ ਜਾਵੇ?

ਇਹ ਵੀ ਪੜ੍ਹੋ- ਹੋਲੀ ਦੀ ਰਾਤ ਵਾਪਰੀ ਵੱਡੀ ਵਾਰਦਾਤ, ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ
ਰਤਨ ਨੇ ਸੋਸ਼ਲ ਮੀਡੀਆ 'ਤੇ ਪੁੱਛਿਆ ਕਿ ਉਨ੍ਹਾਂ ਨੂੰ ਇਨ੍ਹਾਂ ਸ਼ੇਅਰਾਂ ਦੇ ਪੈਸੇ ਕਿਵੇਂ ਵਾਪਸ ਮਿਲਣਗੇ? ਇਸ 'ਤੇ ਇਕ ਯੂਜ਼ਰ ਨੇ ਲਿਖਿਆ, ਤੁਹਾਨੂੰ ਉਨ੍ਹਾਂ ਨੂੰ ਈਮੇਲ ਕਰਨਾ ਹੋਵੇਗਾ, ਇਸ ਦੇ ਨਾਲ ਸਬੂਤ ਅਟੈਚ ਕਰੋ ਅਤੇ ਉਨ੍ਹਾਂ ਕੋਲ ਇਕ ਪ੍ਰਕਿਰਿਆ ਹੈ ਜਿਸ ਨਾਲ ਇਹ ਤੁਹਾਡੇ ਡੀਮੈਟ ਖਾਤੇ ਵਿਚ ਕ੍ਰੈਡਿਟ ਹੋ ਜਾਵੇਗਾ। ਤੁਹਾਨੂੰ ਇਨ੍ਹਾਂ ਸ਼ੇਅਰਾਂ ਨੂੰ ਤਸਦੀਕ ਲਈ ਉਨ੍ਹਾਂ ਦੇ ਦਫਤਰ ਵਿਚ ਜਾਣਾ ਹੋਵੇਗਾ ਅਤੇ ਫਿਰ ਉਹ ਇਨ੍ਹਾਂ ਨੂੰ ਤੁਹਾਡੇ ਡੀਮੈਟ ਵਿਚ ਡਿਜੀਟਲ ਰੂਪ 'ਚ ਕ੍ਰੈਡਿਟ ਕਰਨਗੇ। ਇਸ ਤੋਂ ਪਹਿਲਾਂ ਤੁਹਾਨੂੰ ਇਕ ਡੀਮੈਟ ਖਾਤਾ ਵੀ ਖੋਲ੍ਹਣਾ ਹੋਵੇਗਾ, ਤਾਂ ਜੋ ਇਨ੍ਹਾਂ ਸ਼ੇਅਰਾਂ ਨੂੰ ਡਿਜੀਟਲ ਰੂਪ 'ਚ ਤਬਦੀਲ ਕਰਨ ਤੋਂ ਬਾਅਦ ਕੈਸ਼ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦੀ ਇੱਕ ਹੋਰ ਉਪਲੱਬਧੀ! ਜਿੱਤਿਆ ਡਿਜੀਟਲ ਟ੍ਰਾਂਸਫਾਰਮੇਸ਼ਨ ਐਵਾਰਡ 2025
NEXT STORY