ਨਵੀਂ ਦਿੱਲੀ— 3 ਸਾਲ ਪਹਿਲਾਂ ਇਰਾਕ ਦੇ ਮੋਸੁਲ ਸ਼ਹਿਰ ਤੋਂ ਲਾਪਤਾ 39 ਭਾਰਤੀਆਂ ਦੇ ਜ਼ਿੰਦਾ ਹੋਣ ਦੀ ਆਸ ਇਥੇ ਵਿਦੇਸ਼ ਮੰਤਰਾਲਾ ਨੇ ਜ਼ਾਹਿਰ ਕੀਤੀ ਹੈ। ਵਰਣਨਯੋਗ ਹੈ ਕਿ ਮੋਸੁਲ ਸ਼ਹਿਰ 'ਤੇ ਇਸਲਾਮਿਕ ਸਟੇਟ ਦਾ ਕਬਜ਼ਾ ਹੈ ਅਤੇ ਉਥੇ ਕਈ ਭਾਰਤੀ ਕਾਮਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਨ੍ਹਾਂ ਭਾਰਤੀਆਂ ਕਾਮਿਆਂ ਦੇ ਰਿਸ਼ਤੇਦਾਰਾਂ ਨੇ ਇਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਲਾਪਤਾ ਭਾਰਤੀਆਂ ਬਾਰੇ ਪੁੱਛੇ ਜਾਣ 'ਤੇ ਦੱਸਿਆ ਕਿ ਭਾਰਤੀਆਂ ਦੇ ਜ਼ਿੰਦਾ ਹੋਣ ਦੇ ਸਬੂਤ ਮਿਲੇ ਕਿਉਂਕਿ ਉਨ੍ਹਾਂ ਦੀ ਮੌਤ ਬਾਰੇ ਕੋਈ ਸਪੱਸ਼ਟ ਸੂਚਨਾ ਨਹੀਂ ਹੈ। ਅਸੀਂ ਇਹ ਮੰਨ ਕੇ ਚੱਲ ਰਹੇ ਕਿ ਭਾਰਤੀ ਕਾਮੇ ਜ਼ਿੰਦਾ ਹਨ। ਇਨ੍ਹਾਂ ਬਾਰੇ ਭਾਰਤ ਇਰਾਕੀ ਸਰਕਾਰ ਦੇ ਸੰਪਰਕ ਵਿਚ ਹੈ।
ਬੁਲਾਰੇ ਨੇ ਕਿਹਾ ਕਿ ਕਿਉਂਕਿ ਇਹ ਮਾਮਲਾ ਨਾਜ਼ੁਕ ਹੈ, ਇਸ ਲਈ ਵਿਸਥਾਰ ਨਾਲ ਖੁਲਾਸਾ ਨਹੀਂ ਕਰ ਸਕਦੇ। ਬੁਲਾਰੇ ਨੇ ਕਿਹਾ ਕਿ ਸਾਡੀ ਜਾਣਕਾਰੀ ਇਹੀ ਹੈ ਕਿ ਉਹ ਜ਼ਿੰਦਾ ਹਨ, ਉਨ੍ਹਾਂ ਤੱਕ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭੀਮ ਆਰਮੀ ਦੇ ਵਰਕਰਾਂ ਦੀ ਰਿਹਾਈ ਲਈ ਮਹਿਲਾਵਾਂ ਨੇ ਕੀਤਾ ਪ੍ਰਦਰਸ਼ਨ
NEXT STORY