ਹਰਦੋਈ– ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਇਕ ਬੱਚਾ ਜਨਮ ਲੈਂਦੇ ਹੋਏ ਚਰਚਾ ਦਾ ਵਿਸ਼ਾ ਬਣ ਗਿਆ। ਦਰਅਸਲ ਬੱਚੇ ਦੇ 4 ਹੱਥ ਅਤੇ 4 ਹੀ ਪੈਰ ਹਨ। ਇਸ ਬੱਚੇ ਦੇ ਪੈਦਾ ਹੋਣ ਮਗਰੋਂ ਲੋਕ ਇਸ ਨੂੰ ‘ਕੁਦਰਤ ਦਾ ਚਮਤਕਾਰ’ ਆਖ ਰਹੇ ਹਨ। ਉੱਥੇ ਹੀ ਕੁਝ ਲੋਕਾਂ ਨੇ ਬੱਚੇ ਨੂੰ ਭਗਵਾਨ ਦਾ ਅਵਤਾਰ ਦੱਸਿਆ ਹੈ। ਓਧਰ ਡਾਕਟਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਜੁੜਵਾਂ ਬੱਚੇ ਦੇ ਜਨਮ ਦਾ ਮਾਮਲਾ ਹੈ ਪਰ ਦੂਜੇ ਬੱਚੇ ਦਾ ਸਰੀਰ ਸਹੀ ਢੰਗ ਨਾਲ ਵਿਕਸਿਤ ਨਹੀਂ ਹੋ ਸਕਿਆ। ਇਸ ਵਜ੍ਹਾ ਕਾਰਨ ਇਕ ਬੱਚੇ ਦੇ ਵਾਧੂ ਹੱਥ ਅਤੇ ਪੈਰ ਵਿਕਸਿਤ ਹੋ ਗਏ।
ਇਹ ਵੀ ਪੜ੍ਹੋ- ਮਨੀਕਰਨ ਸਾਹਿਬ ’ਚ ਫਟਿਆ ਬੱਦਲ, ਕਈ ਲੋਕ ਲਾਪਤਾ, ਭਾਰੀ ਨੁਕਸਾਨ ਦਾ ਖ਼ਦਸ਼ਾ
ਬੱਚੇ ਦੇ ਪੈਦਾ ਹੋਣ ਮਗਰੋਂ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਬੱਚੇ ਦਾ ਜਨਮ ਹਰਦੋਈ ਜ਼ਿਲ੍ਹੇ ’ਚ ਸਥਿਤ ਸ਼ਾਹਬਾਦ ਕਮਿਊਨਿਟੀ ਹੈੱਲਥ ਸੈਂਟਰ ’ਚ ਹੋਇਆ। ਬੱਚੇ ਦਾ ਵਜ਼ਨ ਜਨਮ ਸਮੇਂ 3 ਕਿਲੋ ਦੇ ਲੱਗਭਗ ਸੀ। ਜਿਵੇਂ ਹੀ ਬੱਚੇ ਦੇ ਜਨਮ ਦੀ ਜਾਣਕਾਰੀ ਆਲੇ-ਦੁਆਲੇ ਦੇ ਇਲਾਕੇ ’ਚ ਫੈਲੀ ਤਾਂ ਲੋਕ ਉਸ ਨੂੰ ਵੇਖਣ ਲਈ ਆ ਪਹੁੰਚੇ। ਬੱਚੇ ਨੂੰ ਇਲਾਜ ਲਈ ਸ਼ਾਹਬਾਦ ਤੋਂ ਬਾਅਦ ਲਖਨਊ ਭੇਜਿਆ ਗਿਆ ਹੈ। ਮੈਡੀਕਲ ਅਧਿਕਾਰੀ ਡਾ. ਰਮੇਸ਼ ਬਾਬੂ ਨੇ ਦੱਸਿਆ ਕਿ ਇਹ ਜੁੜਵਾਂ ਬੱਚੇ ਦਾ ਮਾਮਲਾ ਹੈ। ਬੱਚੇ ਦੇ ਢਿੱਡ ਦੇ ਉੱਪਰ ਦੂਜੇ ਬੱਚੇ ਦਾ ਧੜ ਜੁੜਿਆ ਹੋਇਆ ਲੱਗ ਰਿਹਾ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਪਾਲਤੂ ਕੁੱਤੇ ਦੇ ਭੌਂਕਣ ’ਤੇ ਹੋਇਆ ਵਿਵਾਦ, ਭੜਕੇ ਗੁਆਂਢੀ ਨੇ ਮਾਲਕ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ
ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿੱਤੀ ਇਜਾਜ਼ਤ ਪਰ ਭਾਰਤ ਲਈ ਨਹੀਂ ਖੋਲ੍ਹੇ ਦਰਵਾਜ਼ੇ
NEXT STORY