ਚੇਂਗਲਪੱਟੂ— ਤਾਮਿਲਨਾਡੂ ਦੇ ਚੇਂਗਲਪੱਟੂ ਜ਼ਿਲ੍ਹੇ 'ਚ ਮੰਗਲਵਾਰ ਨੂੰ 'ਕੰਟੇਨਰ ਲਾਰੀ' (ਇਕ ਕਿਸਮ ਦਾ ਮਾਲ ਵਾਹਨ) ਅਤੇ ਇਕ ਬੱਸ ਵਿਚਾਲੇ ਹੋਈ ਟੱਕਰ 'ਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਵਿਦਿਆਰਥੀ ਬੱਸ ਦੇ ਫੁੱਟਬੋਰਡ 'ਤੇ ਸਫਰ ਕਰ ਰਹੇ ਸਨ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਐਲਾਨ, ਹਰ ਸਾਲ 17 ਸਤੰਬਰ ਨੂੰ ਮਨਾਇਆ ਜਾਵੇਗਾ 'ਹੈਦਰਾਬਾਦ ਲਿਬਰੇਸ਼ਨ ਡੇ'
ਪੁਲਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀਆਂ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਸੀ ਅਤੇ ਸਾਰੇ ਕਾਲਜ ਵਿੱਚ ਪੜ੍ਹਦੇ ਸਨ। ਉਨ੍ਹਾਂ ਮੁਤਾਬਕ ਇਹ ਹਾਦਸਾ ਚੇਨਈ-ਤਿਰੁਚਿਰਪੱਲੀ ਰਾਸ਼ਟਰੀ ਰਾਜਮਾਰਗ 'ਤੇ ਮਦੂਰੰਤਕਾਮ ਨੇੜੇ ਵਾਪਰਿਆ। ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬੱਸ 'ਕੰਟੇਨਰ ਲਾਰੀ' ਨਾਲ ਟਕਰਾ ਗਈ। ਸਰਕਾਰੀ ਬਿਆਨ ਮੁਤਾਬਕ ਤਿੰਨ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਚੌਥੇ ਵਿਦਿਆਰਥੀ ਦੀ ਸਰਕਾਰੀ ਹਸਪਤਾਲ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ - ਗੈਂਗਸਟਰ ਕਾਲਾ ਜਠੇੜੀ ਤੇ ਅਨੁਰਾਧਾ ਦਾ ਹੋਇਆ ਵਿਆਹ, ਪਰ ਨਹੀਂ ਹੋ ਸਕੇਗਾ ਗ੍ਰਹਿ ਪ੍ਰਵੇਸ਼, ਜਾਣੋ ਕਿਉਂ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਗੈਂਗਸਟਰ ਕਾਲਾ ਜਠੇੜੀ ਤੇ ਅਨੁਰਾਧਾ ਦਾ ਹੋਇਆ ਵਿਆਹ, ਪਰ ਨਹੀਂ ਹੋ ਸਕੇਗਾ ਗ੍ਰਹਿ ਪ੍ਰਵੇਸ਼, ਜਾਣੋ ਕਿਉਂ?
NEXT STORY