ਨੈਸ਼ਨਲ ਡੈਸਕ - ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਉਹ ਅੱਜ 13 ਮਾਰਚ ਨੂੰ ਗ੍ਰਹਿ ਪ੍ਰਵੇਸ਼ ਨਹੀਂ ਕਰ ਸਕੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਦਾਲਤ ਨੇ ਉਸ ਨੂੰ ਸੋਨੀਪਤ ਦੇ ਝਠੇੜੀ ਪਿੰਡ 'ਚ ਗ੍ਰਹਿ ਪ੍ਰਵੇਸ਼ ਲਈ 2 ਘੰਟੇ ਦੀ ਪੈਰੋਲ ਦਿੱਤੀ ਸੀ। ਉਸ ਨੂੰ ਤੀਸਰੀ ਬਟਾਲੀਅਨ ਯੂਨਿਟ ਦੇ ਵੱਡੀ ਗਿਣਤੀ ਵਿਚ ਦਿੱਲੀ ਪੁਲਸ ਦੇ ਜਵਾਨਾਂ ਨਾਲ ਸੋਨੀਪਤ ਲਿਜਾਇਆ ਜਾਣਾ ਸੀ ਪਰ ਸੋਨੀਪਤ ਪੁਲਸ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਟਾਲ ਮਟੋਲ ਕਰ ਦਿੱਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਆਪਣਾ ਹੁਕਮ ਬਦਲ ਲਿਆ ਹੈ।
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਐਲਾਨ, ਹਰ ਸਾਲ 17 ਸਤੰਬਰ ਨੂੰ ਮਨਾਇਆ ਜਾਵੇਗਾ 'ਹੈਦਰਾਬਾਦ ਲਿਬਰੇਸ਼ਨ ਡੇ'
ਇਸ ਮਾਮਲੇ 'ਚ ਅਦਾਲਤ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ। ਮੰਗਲਵਾਰ 12 ਮਾਰਚ ਨੂੰ 6 ਘੰਟੇ ਦੀ ਪੈਰੋਲ ਦੌਰਾਨ ਕਾਲਾ ਜਠੇੜੀ ਨੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਦਿੱਲੀ ਵਿੱਚ ਲੇਡੀ ਡੌਨ ਅਨੁਰਾਧਾ ਚੌਧਰੀ ਉਰਫ਼ ਮੈਡਮ ਮਿੰਜ ਨਾਲ ਵਿਆਹ ਕਰਵਾ ਲਿਆ। ਹਾਈਕੋਰਟ ਦੇ ਹੁਕਮਾਂ ਤਹਿਤ ਗੈਂਗਸਟਰ ਕਾਲਾ ਜਠੇੜੀ ਨੂੰ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪੈਰੋਲ ਦਿੱਤੀ ਗਈ ਸੀ।
ਇਹ ਵੀ ਪੜ੍ਹੋ - ਹਰਿਆਣਾ ਵਿਧਾਨ ਸਭਾ 'ਚ ਅੱਜ ਹੋਵੇਗਾ ਫਲੋਰ ਟੈਸਟ, ਸੈਣੀ ਸਰਕਾਰ ਨੇ ਕੀਤਾ 48 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ
ਕਾਲਾ ਜਠੇੜੀ ਅਤੇ ਅਨੁਰਾਧਾ ਚੌਧਰੀ ਦੇ ਵਿਆਹ ਦੀਆਂ ਰਸਮਾਂ ਦਿੱਲੀ ਦੇ ਦਵਾਰਕਾ ਵਿੱਚ ਸੰਤੋਸ਼ ਪੈਲੇਸ ਵਿੱਚ ਹੋਈਆਂ। ਉਨ੍ਹਾਂ ਦੀ ਸੁਰੱਖਿਆ ਲਈ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ ਸਨ। ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਕਮਾਂਡੋਜ਼ ਦੀ ਤਾਇਨਾਤੀ ਦੇ ਨਾਲ-ਨਾਲ ਡਰੋਨ ਰਾਹੀਂ ਪੂਰੇ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਨੇੜਲੇ ਘਰਾਂ ਦੀਆਂ ਛੱਤਾਂ 'ਤੇ ਵੀ ਪੁਲਸ ਤਾਇਨਾਤ ਸੀ। ਸਾਰੇ ਪੁਲਸ ਮੁਲਾਜ਼ਮਾਂ ਨੇ ਬਾਡੀ ਕੈਮਰੇ ਲਗਾਏ ਹੋਏ ਸਨ। ਵਿਆਹ ਤੋਂ ਬਾਅਦ ਕਾਲਾ ਜਠੇੜੀ ਭਾਰੀ ਸੁਰੱਖਿਆ ਹੇਠ ਵਾਪਸ ਤਿਹਾੜ ਜੇਲ੍ਹ ਚਲਾ ਗਿਆ ਅਤੇ ਮੈਡਮ ਮਿੰਜ ਆਪਣੇ ਪਰਿਵਾਰ ਨਾਲ ਹਰਿਆਣਾ ਦੇ ਸੋਨੀਪਤ ਚਲੀ ਗਈ।
ਇਹ ਵੀ ਪੜ੍ਹੋ - ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਜ਼ਰਦਾਰੀ ਦਾ ਵੱਡਾ ਫੈਸਲਾ, ਤਨਖਾਹ ਨਾ ਲੈਣ ਦਾ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਹਰਿਆਣਾ ਵਿਧਾਨ ਸਭਾ 'ਚ ਅੱਜ ਹੋਵੇਗਾ ਫਲੋਰ ਟੈਸਟ, ਸੈਣੀ ਸਰਕਾਰ ਨੇ ਕੀਤਾ 48 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ
NEXT STORY