ਅਯੁੱਧਿਆ- ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੂਰੇ ਦੇਸ਼ 'ਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਲੀਗੜ੍ਹ ਤੋਂ ਦੁਨੀਆ ਦਾ ਸਭ ਤੋਂ ਵੱਡਾ ਤਾਲਾ ਅਯੁੱਧਿਆ ਲਿਆਂਦਾ ਗਿਆ ਹੈ। ਇਸਦਾ ਭਾਰ 400 ਕਿਲੋਗ੍ਰਾਮ ਯਾਨੀ 4 ਕੁਇੰਟਲ ਹੈ। 5 ਲੋਕ ਮੈਜਿਕ ਗੱਡੀ ਰਾਹੀਂ 19 ਜਨਵਰੀ ਨੂੰ ਅਯੁੱਧਿਆ ਲਈ ਨਿਕਲੇ ਸਨ। ਇਹ ਲੋਕ 20 ਜਨਵਰੀ ਸਵੇਰੇ ਕਰੀਬ 11 ਵਜੇ 500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਰਕੇ ਕਾਰਸੇਵਕਪੁਰਮ ਪਹੁੰਚੇ। ਇੱਥੋਂ ਕ੍ਰੇਨ ਰਾਹੀਂ ਤਾਲੇ ਨੂੰ ਉਤਾਲਿਆ ਗਿਆ। ਇਸਤੋਂ ਬਾਅਦ ਮਹਾਮੰਡਲੇਸ਼ਵਰ ਡਾ. ਅੰਨਪੂਰਨਾ ਭਾਰਤੀ ਨੇ ਅਖਿਲ ਭਾਰਤੀ ਧਰਮਾਚਾਰੀਆ ਸੰਪਰਕ ਮੁਖੀ ਅਸ਼ੋਕ ਤਿਵਾਰੀ ਅਤੇ ਆਰ.ਐੱਸ.ਐੱਸ. ਦੇ ਸਰਕਾਰਵਾਹ ਡਾ. ਕ੍ਰਿਸ਼ਣ ਗੋਪਾਲ ਨੂੰ ਤਾਲਾ ਅਤੇ ਚਾਬੀ ਸੌਂਪੀ। ਹਾਲਾਂਕਿ, ਇਹ ਤਾਲਾ ਰਾਮ ਮੰਦਰ 'ਚ ਕਿਵੇਂ ਲੱਗੇਗਾ, ਇਹ ਤੈਅ ਨਹੀਂ ਹੈ।
ਇਹ ਵੀ ਪੜ੍ਹੋ- ਵੱਡੀ ਖਬਰ: 22 ਜਨਵਰੀ ਨੂੰ ਪੂਰੇ ਭਾਰਤ 'ਚ ਅੱਧੇ ਦਿਨ ਲਈ ਬੰਦ ਰਹਿਣਗੇ ਸਰਕਾਰੀ ਦਫ਼ਤਰ
30 ਕਿਲੋ ਦੀ ਹੈ ਚਾਬੀ
ਇਸ ਤਾਲੇ ਨੂੰ ਅਲੀਗੜ੍ਹ ਦੇ ਕਾਰੀਗਰ ਸਤਿਆਪ੍ਰਕਾਸ਼ ਸ਼ਰਮਾ ਨੇ ਬਣਾਇਆ ਸੀ। ਉਨ੍ਹਾਂ ਦਾ 12 ਦਸੰਬਰ, 2023 ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। 10 ਫੁੱਟ ਲੰਬੇ ਅਤੇ 4 ਫੁੱਟ ਚੌੜੇ ਇਸ ਤਾਲੇ ਦੀ ਮੋਟਾਈ 9.5 ਇੰਚ ਹੈ। 4 ਫੁੱਟ ਲੰਬੀ ਇਸਦੀ ਚਾਬੀ 30 ਕਿਲੋ ਦੀ ਹੈ। ਇਸਤਾਲੇ ਨੂੰ ਬਣਾਉਣ 'ਚ ਕਰੀਬ 2.5 ਲੱਖ ਰੁਪਏ ਦਾ ਖਰਚਾ ਆਇਆ ਹੈ।
ਇਹ ਵੀ ਪੜ੍ਹੋ- ‘ਅਨਾਥ ਆਸ਼ਰਮ’ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ’ਤੇ ਜ਼ੁਲਮ, 4 ਸਾਲਾ ਬੱਚੀ ਨੂੰ ਕੁੱਟ ਕੇ 2 ਦਿਨ ਤੱਕ ਰੱਖਿਆ ਭੁੱਖੀ
ਸਾਰੀ ਉਮਰ ਤਾਲੇ ਬਣਾ ਕੇ ਗੁਜ਼ਾਰਾ ਕਰਨ ਵਾਲੇ ਸਤਿਆਪ੍ਰਕਾਸ਼ ਦੀ ਇਕ ਹੀ ਇੱਛਾ ਸੀ ਕਿ ਸ਼੍ਰੀਰਾਮ ਮੰਦਰ ਦੇ ਉਦਘਾਟਨ ਦੇ ਸਮੇਂ ਉਹ ਮੰਦਰ ਨੂੰ ਤਾਲਾ ਭੇਂਟ ਕਰਨ ਪਰ ਪ੍ਰਾਣ ਪ੍ਰਤਿਸ਼ਠਾ ਤੋਂ 41 ਦਿਨ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ ਦਾ ਗੈਂਗਸਟਰ ਲਖਬੀਰ ਲੰਡਾ ਭਗੌੜਾ ਕਰਾਰ, NIA ਕੋਰਟ ਨੇ ਦਿੱਤੇ ਇਹ ਆਦੇਸ਼
PM ਮੋਦੀ ਨੇ ਬੋਇੰਗ ਦੇ ਗਲੋਬਲ ਇੰਜੀਨੀਅਰਿੰਗ ਅਤੇ ਤਕਨੀਕੀ ਕੇਂਦਰ ਕੰਪਲੈਕਸ ਦਾ ਕੀਤਾ ਉਦਘਾਟਨ
NEXT STORY