ਆਗਰਾ- ਆਗਰਾ 'ਚ ਵਿਸ਼ਵ ਦੀ ਸਭ ਤੋਂ ਵੱਡੀ ਰਾਮਾਇਣ ਤਿਆਰ ਕੀਤੀ ਜਾ ਰਹੀ ਹੈ। ਸਟੀਲ ਨਾਲ ਤਿਆਰ ਹੋ ਰਹੀ ਇਸ ਰਾਮਾਇਣ ਦਾ ਭਾਰ 3000 ਕਿਲੋਗ੍ਰਾਮ ਹੋਵੇਗਾ ਅਤੇ ਇਸਦੀ ਲੰਬਾਈ 9 ਫੁੱਟ ਅਤੇ ਚੌੜਾਈ 5 ਫੁੱਟ ਹੋਵੇਗੀ। ਸਟੀਲ ਦੇ ਪੰਨਿਆਂ 'ਤੇ ਉਕੇਰ ਕੇ ਰਾਮਾਇਣ ਨੂੰ ਅੰਕਿਤ ਕੀਤਾ ਗਿਆ ਹੈ ਜੋ ਸਾਰੀ ਉਮਰ ਸੁਰੱਖਿਅਤ ਰਹੇਗੀ। ਇਸ ਵਿਰਾਟ ਰਾਮਾਇਣ ਨੂੰ ਸ਼੍ਰੀ ਕ੍ਰਿਸ਼ਣ ਗ੍ਰੰਥਲਯ ਧਰੋਹਰ ਸੰਸਥਾ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਇਸ ਰਾਮਾਇਣ ਦੇ ਪੰਨੇ ਇੰਨੇ ਭਾਰੇ ਹੋਣਗੇ ਕਿ ਇਨ੍ਹਾਂ ਨੂੰ ਪਲਟਣ ਲਈ ਸੈਂਸਰ ਮੋਟਰ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ- 'ਟਾਇਲਟ ਏਕ ਪ੍ਰੇਮ ਕਥਾ' ਦੀ ਉਲਟੀ ਕਹਾਣੀ, 2 ਸਾਲਾਂ ਤੋਂ ਸਹੁਰੇ ਨਹੀਂ ਗਿਆ ਜਵਾਈ, ਤਲਾਕ ਤਕ ਪਹੁੰਚੀ ਨੌਬਤ
ਸੈਂਸਰ ਮੋਟਰ ਰਾਹੀਂ ਹੀ ਇਸ ਰਾਮਾਇਣ ਦੇ ਪੰਨਿਆਂ ਨੂੰ ਪਲਟਿਆ ਜਾ ਸਕੇਗਾ ਕਿਉਂਕਿ ਇਕ ਪੰਨੇ ਦਾ ਭਾਰ ਕਰੀਬ 100 ਕਿਲੋਗ੍ਰਾਮ ਰਹੇਗਾ। ਅਯੁੱਧਿਆ 'ਚ ਰਾਮਲਲਾ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਪੂਰਾ ਦੇਸ਼ ਇਸ ਸਮੇਂ ਰਾਮਮਈ ਮਾਹੌਲ 'ਚ ਰੰਗਿਆ ਹੋਇਆ ਹੈ। ਇਸੇ ਕੜੀ 'ਚ ਸ਼੍ਰੀ ਕ੍ਰਿਸ਼ਣ ਗ੍ਰੰਥਾਲਯ ਧਰੋਹਰ ਸੰਸਥਾ ਵੀ ਜੁੜ ਗਈ ਹੈ। ਸਟੀਲ ਦੇ ਉਪਰ ਰਾਮਾਇਣ ਦੇ ਸ਼ਬਦਾਂ ਨੂੰ ਖੁਰੇਦ ਕੇ ਲਿਖਿਆ ਗਿਆ ਹੈ, ਉਸਤੋਂ ਬਾਅਦ ਉਸ ਵਿਚ ਰੰਗ ਭਰ ਕੇ ਰਾਮਾਇਣ ਦੇ ਸ਼ਬਦਾਂ ਨੂੰ ਤਿਆਰ ਕੀਤਾ ਗਿਆ ਹੈ। ਇਸਦੀ ਲਾਗਤ ਇਕ ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗੀ। ਅਜੇ ਸੰਸਥਾ ਨੇ ਮਾਡਲ ਦੇ ਰੂਪ 'ਚ ਸਟੀਲ ਦੀ ਰਾਮਾਇਣ ਤਿਆਰ ਕੀਤੀ ਹੈ, ਜਿਸਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਭੇਂਜ ਕੀਤਾ ਜਾਵੇਗਾ। ਇਸਦਾ ਉਦੇਸ਼ ਧਾਰਮਿਕ ਗ੍ਰੰਥਾਂ ਨੂੰ ਸੁਰੱਖਿਅਤ ਰੱਖਣ ਦਾ ਹੈ।
ਇਹ ਵੀ ਪੜ੍ਹੋ- ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਮ ਘੁੱਟਣ ਨਾਲ 5 ਜੀਆਂ ਦੀ ਮੌਤ
ਅਗੇਲ ਸਾਲ ਰਾਮ ਮੰਦਰ ਨੂੰ ਕੀਤੀ ਜਾਵੇਗੀ ਭੇਂਟ
22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਣ ਤੋਂ ਬਾਅਦ ਅਗਲੇ ਸਾਲ ਯਾਨੀ 22 ਜਨਵਰੀ 2025 ਨੂੰ ਜਦੋਂ ਮੰਦਰ ਦੀ ਪਹਿਲੀ ਵਰ੍ਹੇਗੰਢ ਹੋਵੇਗੀ ਤਾਂ ਇਸ 3000 ਕਿਲੋਗ੍ਰਾਮ ਦੀ ਰਾਮਾਇਣ ਨੂੰ ਅਯੁੱਧਿਆ ਮੰਦਰ ਨੂੰ ਭੇਂਟ ਕਰ ਦਿੱਤਾ ਜਾਵੇਗਾ ਤਾਂ ਜੋਂ ਸਦਾ ਲਈ ਵਿਰਾਟ ਰਾਮਾਇਣ ਸੁਰੱਖਿਅਤ ਰਹੇ। ਸੰਸਥਾ ਦੀ ਪ੍ਰਧਾਨ ਆਰਾਧਿਆ ਸੈਨੀ ਨੇ ਦੱਸਿਆ ਕਿ ਅਯੁੱਧਿਆ 'ਚ 22 ਜਨਵਰੀ ਨੂੰ ਰਾਮਲਲਾ ਪ੍ਰਾਣ ਪ੍ਰਤੀਸ਼ਠਾ ਹੋਣੀ ਹੈ ਜਿਸਦੇ ਚਲਦੇ ਪੂਰਾ ਦੇਸ਼ ਰਾਮਮਈ ਦਿਸ ਰਿਹਾ ਹੈ ਅਤੇ ਸਾਡਾ ਉਦੇਸ਼ ਰਹਿੰਦਾ ਹੈ ਕਿ ਅਸੀਂ ਆਪਣੇ ਗ੍ਰੰਥਾਂ ਨੂੰ ਸੁਰੱਖਿਅਤ ਕਿਵੇਂ ਰੱਖ ਸਕੀਏ ਇਸ ਲਈ ਅਸੀਂ ਸਟੀਲ ਨਾਲ ਵਿਰਾਟ ਰਾਮਾਇਣ ਬਣਾਉਣ ਦਾ ਮਨ ਬਣਾਇਆ। ਸੰਸਥਾ ਨੇ ਮੈਂਬਰਾਂ ਨੇ ਮਿਲ ਕੇ ਇਸਦਾ ਅਜੇ ਛੋਟਾ ਮਾਡਲ ਤਿਆਰ ਕਰ ਲਿਆ ਹੈ।
ਮਿਲਿੰਦ ਦੇਵੜਾ ਨੇ ਛੱਡੀ ਕਾਂਗਰਸ, ਮੁੱਖ ਮੰਤਰੀ ਸ਼ਿੰਦੇ ਦੀ ਮੌਜੂਦਗੀ 'ਚ ਸ਼ਿਵ ਸੈਨਾ 'ਚ ਹੋਏ ਸ਼ਾਮਲ
NEXT STORY