ਨਵੀਂ ਦਿੱਲੀ- ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਮੌਕੇ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਅਯੁੱਧਿਆ 'ਚ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਾਰਨ 22 ਜਨਵਰੀ ਨੂੰ ਦੇਸ਼ ਭਰ 'ਚ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ ਅੱਧੇ ਦਿਨ ਲਈ ਬੰਦ ਰਹਿਣਗੇ। ਕਰਮਚਾਰੀ ਮੰਤਰਾਲਾ ਦੇ ਇਕ ਆਦੇਸ਼ 'ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਇਹ ਵੀ ਪੜ੍ਹੋ- ਰਾਮਲਲਾ ਦਾ ਅਨੋਖਾ ਭਗਤ! 1600 ਕਿਲੋਮੀਟਰ ਸਾਈਕਲ ਚਲਾ ਕੇ ਪੁੱਜਾ ਅਯੁੱਧਿਆ, ਜੇਬ 'ਚ ਨਹੀਂ ਸੀ ਇਕ ਵੀ ਪੈਸਾ
ਕੇਂਦਰੀ ਕਰਮਚਾਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਫੈਸਲਾ 'ਭਾਰੀ' ਜਨਤਕ ਭਾਵਨਾਵਾਂਨੂੰ ਦੇਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਦੇਸ਼ ਭਰ 'ਚ ਜਨਤਾ ਦੀ ਭਾਰੀ ਮੰਗ ਸੀ। ਭਾਰੀ ਜਨਤਕ ਭਾਵਨਾਵਾਂ ਨੂੰ ਦੇਖਦੇ ਹੋਏ 22 ਜਨਵਰੀ ਨੂੰ ਕੇਂਦਰ ਸਰਕਾਰ ਦੇ ਦਫ਼ਤਰਾਂ ਨੂੰ ਅੱਧੇ ਦਿਨ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਰਾਮ ਮੰਦਰ ਦੇ ਗਰਬਗ੍ਰਹਿ 'ਚ ਰਾਮਲਾਲਾ ਦੀ ਨਵੀਂ ਮੂਰਤੀ ਦਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਸੋਮਵਾਰ ਨੂੰ ਤੈਅ ਹੈ। ਇਹ ਸਮਾਰੋਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਜਾਣਾ ਤੈਅ ਹੈ। ਦੱਸ ਦੇਈਏ ਕਿ ਇਹ ਫੈਸਲਾ ਇਸ ਲਈ ਲਿਆ ਜਾ ਰਿਹਾ ਹੈ ਤਾਂ ਜੋ ਲੋਕ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਸਿੱਧਾ ਲਾਈਵ ਪ੍ਰਸਾਰਣ ਦੇਖ ਸਕਣ।
ਇਹ ਵੀ ਪੜ੍ਹੋ- ਪੰਜਾਬ ਦਾ ਗੈਂਗਸਟਰ ਲਖਬੀਰ ਲੰਡਾ ਭਗੌੜਾ ਕਰਾਰ, NIA ਕੋਰਟ ਨੇ ਦਿੱਤੇ ਇਹ ਆਦੇਸ਼
ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਪਟਾਕੇ ਚਲਾਉਣ 'ਤੇ ਕੀਤੀ ਗਈ ਰੋਕ ਦੀ ਮੰਗ, ਜਾਣੋ ਵਜ੍ਹਾ
NEXT STORY