ਨਵੀਂ ਦਿੱਲੀ– 5 ਸੂਬਿਆਂ ਲਈ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਹੋਣ ਤੋਂ ਇਕ ਦਿਨ ਬਾਅਦ ਇਕ ਸਰਵੇਖਣ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ 41 ਫੀਸਦੀ ਲੋਕ ਸਭ ਸਿਆਸੀ ਰੈਲੀਆਂ ’ਤੇ ਪਾਬੰਦੀ ਲਾਉਣ ਦੇ ਹੱਕ ’ਚ ਹਨ।
ਚੋਣ ਕਮਿਸ਼ਨ ਵਲੋਂ 5 ਸੂਬਿਆਂ ’ਚ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਪਿੱਛੋਂ ਕਰਵਾਏ ਗਏ ਸਰਵੇਖਣ ਮੁਤਾਬਿਕ 41 ਫੀਸਦੀ ਲੋਕਾਂ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਅਤੇ ਮਣੀਪੁਰ ’ਚ ਚੋਣਾਂ ਮੁਲਤਵੀ ਕੀਤੇ ਜਾਣ ਦੀ ਵਕਾਲਤ ਕੀਤੀ। ਕਮਿਸ਼ਨ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਸ਼ਨੀਵਾਰ 5 ਸੂਬਿਆਂ ’ਚ ਰੈਲੀਆਂ, ਰੋਡ ਸ਼ੋਅ ਅਤੇ ਨੁੱਕੜ ਸਭਾਵਾਂ ਕਰਨ ’ਤੇ 15 ਜਨਵਰੀ ਤਕ ਰੋਕ ਲਾਈ ਸੀ, ਨਾਲ ਹੀ ਕਈ ਹੋਰ ਸਖਤ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।
ਡਿਜੀਟਲ ਮੰਚ ‘ਲੋਕਲ ਸਰਕਲਸ’ ਵਲੋਂ ਕਰਵਾਏ ਗਏ ਸਰਵੇਖਣ ’ਚ 24 ਫੀਸਦੀ ਲੋਕਾਂ ਨੇ ਕਿਹਾ ਕਿ ਸਭ ਸਿਆਸੀ ਰੈਲੀਆਂ ’ਚ ਬੇਸ਼ੱਕ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਈ ਜਾਵੇ ਪਰ ਉਨ੍ਹਾਂ ਨੂੰ ਜਾਰੀ ਰੱਖਿਆ ਜਾਵੇ। ਸਰਵੇਖਣ ’ਚ ਹਿੱਸਾ ਲੈਣ ਵਾਲੇ 4 ਫੀਸਦੀ ਲੋਕਾਂ ਨੇ ਕਿਹਾ ਕਿ ਚੋਣਾਂ ਕਾਰਨ ਕੋਵਿਡ ਫੈਲਣ ਦਾ ਖਤਰਾ ਘੱਟ ਹੈ। ਇਸ ਲਈ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੀ ਲੋੜ ਨਹੀਂ।
ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ
NEXT STORY