ਨਵੀਂ ਦਿੱਲੀ-ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ 'ਚ ਕੋਰੋਨਾਵਾਇਰਸ ਇਨਫੈਕਟਡ ਮਾਮਲਿਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਰੋਜ਼ਾਨਾ ਕੋਰੋਨਾ ਨਾਲ ਮ੍ਰਿਤਕਾਂ ਦੇ ਅੰਕੜਿਆਂ 'ਚ ਵੀ ਵਾਧਾ ਹੋ ਰਿਹਾ ਹੈ। ਇਸ ਖਤਰਨਾਕ ਵਾਇਰਸ ਨੇ ਦੇਸ਼ ਹੀ ਨਹੀਂ ਸਗੋਂ ਪੂਰੇ ਏਸ਼ੀਆ ਦੇ ਸਭ ਤੋਂ ਛੋਟੀ ਉਮਰ ਦੇ ਕੋਰੋਨਾ ਇਨਫੈਕਟਡ ਬੱਚੇ ਦੀ ਜਾਨ ਲੈ ਲਈ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਦਿੱਲੀ ਦੇ ਕਲਾਵਤੀ ਸਰਨ ਚਿਲਡਰਨ ਹਸਪਤਾਲ 'ਚ ਸਿਰਫ 45 ਦਿਨਾਂ ਦੇ ਬੱਚੇ ਨੇ ਕੋਰੋਨਾ ਨਾਲ ਜੰਗ ਹਾਰਦੇ ਹੋਏ ਦਮ ਤੋੜ ਦਿੱਤਾ। ਇਸ ਹਸਪਤਾਲ 'ਚ ਹੁਣ ਇਕ 10 ਮਹੀਨੇ ਦਾ ਬੱਚਾ ਵੀ ਕੋਰੋਨਾ ਇਨਫੈਕਟਡ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਹਸਪਤਾਲ ਦਾ ਇਕ ਸੀਨੀਅਰ ਡਾਕਟਰ ਵੀ 3 ਦਿਨ ਪਹਿਲਾਂ ਕੋਰੋਨਾ ਇਨਫੈਕਟਡ ਮਿਲਿਆ ਹੈ। ਇਸ ਦੇ ਨਾਲ ਹੀ ਇਸ ਹਸਪਤਾਲ ਦੇ ਇਕ ਹੋਰ ਡਾਕਟਰ, 3 ਨਰਸਾਂ ਅਤੇ ਸਟਾਫ ਦੇ ਕੁਝ ਹੋਰ ਲੋਕਾਂ ਵੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਉਸ ਬੱਚੇ ਦਾ ਇਲਾਜ ਕਰ ਰਹੇ ਸੀ ਜਿਸ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
ਹਸਪਤਾਲ ਮਾਹਰਾਂ ਮੁਤਾਬਕ ਇੱਥੇ ਹੁਣ ਕੁਝ ਹੋਰ ਬੱਚਿਆਂ ਨੂੰ ਵੀ ਭਰਤੀ ਕੀਤਾ ਗਿਆ ਹੈ ਜੋ ਕਿ ਕੋਰੋਨਾ ਪਾਜ਼ੀਟਿਵ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਹਸਪਤਾਲ ਦੇ 30 ਸਟਾਫ ਮੈਂਬਰਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚ ਕਈ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਪਰ ਕੁਝ ਲੋਕ ਇਸ ਵਾਇਰਸ ਤੋਂ ਇਨਫੈਕਟਡ ਹੋ ਚੁੱਕੇ ਹਨ। ਇਸ ਹਸਪਤਾਲ 'ਚ ਭਰਤੀ ਕੀਤੇ ਗਏ ਬੱਚੇ ਵੈਂਟੀਲੇਟਰ 'ਤੇ ਰੱਖੇ ਗਏ ਹਨ।
ਬੱਚਿਆਂ ਦਾ ਰੱਖੋ ਖਾਸ ਧਿਆਨ-
ਦਰਅਸਲ ਨਵਜੰਮੇ ਬੱਚੇ ਅਤੇ ਬਜ਼ੁਰਗਾਂ 'ਚ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਘੱਟ ਹੁੰਦੀ ਹੈ ਜਿਸ ਕਾਰਨ ਇਹ ਵਾਇਰਸ ਘੱਟ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਖਤਰਨਾਕ ਸਾਬਿਤ ਹੁੰਦਾ ਹੈ। ਡਾਕਟਰਾਂ ਵੀ ਜ਼ਿਆਦਾਤਰ ਇਹ ਸਲਾਹ ਦੇ ਰਹੇ ਹਨ ਕਿ ਘਰ 'ਚ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ।
ਇਹ ਵੀ ਪੜ੍ਹੋ: ਕੋਰੋਨਾ : ਭਾਰਤ 'ਚ ਮੌਤਾਂ ਦਾ ਅੰਕੜਾ 500 ਤੋਂ ਪਾਰ, ਜਾਣੋ ਕੀ ਨੇ ਤਾਜ਼ਾ ਹਾਲਾਤ
ਹਰਿਆਣਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਤੋੜਿਆ ਦਮ
NEXT STORY