ਨਵੀਂ ਦਿੱਲੀ—ਕੇਂਦਰ ਦੇ ਮੁੱਖ ਪ੍ਰਤੀਨਿਧੀ ਦਿਨੇਸ਼ਵਰ ਸ਼ਰਮਾ ਦੇ ਸੁਝਾਅ 'ਤੇ ਅਮਲ ਕਰਦੇ ਹੋਏ ਕਸ਼ਮੀਰ ਘਾਟੀ 'ਚ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੌਰਾਨ ਨੌਜਵਾਨਾਂ ਖਿਲਾਫ ਦਰਜ ਮਾਮਲੇ ਵਾਪਸ ਲਈ ਜਾਣਗੇ ਜੋ ਪਹਿਲੀ ਵਾਰੀ ਪੱਥਰਾਅ 'ਚ ਸ਼ਾਮਲ ਹੋਏ ਸਨ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕਈ ਸੰਗਠਨਾਂ ਅਤੇ ਵਿਅਕਤੀਆਂ ਵਲੋਂ ਇਸ ਗੱਲ ਲਈ ਅਪੀਲ ਕੀਤੀ ਗਈ ਸੀ ਕਿ ਪਥਰਾਅ ਕਰਨ 'ਚ ਸ਼ਾਮਲ ਨੌਜਵਾਨਾਂ ਖਿਲਾਫ ਦਰਜ ਮਾਮਲੇ ਵਾਪਸ ਲਏ ਜਾਣ। ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਜੁਲਾਈ ਤੋਂ ਹੁਣ ਤੱਕ ਪੱਥਰਬਾਜ਼ਾਂ 'ਤੇ 11,500 ਮਾਮਲੇ ਦਰਜ ਕੀਤੇ ਗਏ ਹਨ।
ਇਕ ਮੁਠਭੇੜ 'ਚ ਹਿੱਜਬੁਲ ਮੁਜ਼ਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ ਸਾਲ ਜੁਲਾਈ 'ਚ ਕਸ਼ਮੀਰ ਘਾਟੀ 'ਚ ਹਿੰਸਾ ਭੜਕ ਗਈ ਸੀ। ਇਸ ਸੰਬੰਧ 'ਚ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਦ ਉਨ੍ਹਾਂ ਨੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਕੋਸ਼ਿਸ਼ ਸੂਬੇ ਨੂੰ ਸ਼ਾਂਤੀ ਦੀ ਦਿਸ਼ਾਂ 'ਚ ਮੁੜਨਾ ਹੈ ਅਤੇ ਉਸ ਲਈ ਮੈਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਸਮਰਥਨ ਦੀ ਲੋੜ ਹੈ।
ਜਾਵੇਦ ਅਖਤਰ ਦੇ ਬਿਆਨ ਤੋਂ ਭੜਕੀ ਕਰਣੀ ਸੈਨਾ, ਕਿਹਾ-ਸੜਕਾਂ 'ਤੇ ਦੌੜਾ-ਦੌੜਾ ਕੇ ਕੁੱਟਾਂਗੇ
NEXT STORY