ਜੰਮੂ- ਜੰਮੂ ਕਸ਼ਮੀਰ 'ਚ 5 ਦਿਨਾ ਟੈਕ ਫੈਸਟ ਦਾ ਆਯੋਜਨ ਕੀਤਾ ਗਿਆ ਹੈ। ਜੰਮੂ ਕਸ਼ਮੀਰ 'ਚ ਨੌਜਵਾਨ ਉੱਦਮੀਆਂ ਨੂੰ ਅੱਗੇ ਲਿਆਉਣ ਅਤੇ ਉਤਸ਼ਾਹ ਦੇਣ ਲਈ ਇਸ ਟੈਕ ਫੈਸਟ ਦਾ ਆਯੋਜਨ ਕੀਤਾ ਗਿਆ ਹੈ। ਟੈਕ ਫੈਸਟ ਆਯੋਜਿਤ ਕਰਨ ਵਾਲੀ ਸੰਸਥਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਫੈਸਟ 'ਚ ਜੰਮੂ ਕਸ਼ਮੀਰ ਦੇ ਸਾਰੇ ਕਾਲਜ ਦੇ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਇਸ ਫੈਸਟ ਰਾਹੀਂ ਜਾਣਨ ਕਿ ਦੇਸ਼ 'ਚ ਕੀ-ਕੀ ਨਵੀਂ ਤਕਨਾਲੋਜੀ ਆਈ ਹੈ।
ਉਨ੍ਹਾਂ ਕਿਹਾ ਕਿ ਇਸ ਫੈਸਟ ਰਾਹੀਂ ਨੌਜਵਾਨ ਕੁਝ ਨਾ ਕੁਝ ਸਿੱਖ ਕੇ ਜਾਣਗੇ। ਸੰਸਥਾ ਵਲੋਂ ਦੱਸਿਆ ਗਿਆ ਕਿ ਇਹ ਟੈਕ ਫੈਸਟ ਹੁਣ ਹਰ ਸਾਲ ਕਰਵਾਇਆ ਜਾਵੇਗਾ। ਟੈਲੇਂਟੇਡ ਨੌਜਵਾਨਾਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ ਤਾਂ ਕਿ ਚੰਗੀ ਪੜ੍ਹਾਈ ਲਈ ਵਿਦੇਸ਼ ਜਾ ਸਕਣ। ਨਾਲ ਹੀ ਜੋ ਨੌਜਵਾਨ ਉੱਦਮੀ ਆਪਣਾ ਕੁਝ ਵੱਖਰਾ ਕਰਨਾ ਚਾਹੁੰਦੇ ਹਨ, ਇਹ ਫੈਸਟ ਉਨ੍ਹਾਂ ਦੇ ਕਾਰੋਬਾਰ ਨੂੰ ਸ਼ੁਰੂ ਕਰਨ 'ਚ ਵੀ ਮਦਦਗਾਰ ਸਾਬਿਤ ਹੋਵੇਗਾ। ਦਰਅਸਲ ਇਸ ਫੈਸਟ 'ਚ ਕਈ ਕੰਪਨੀਆਂ ਵੀ ਸ਼ਾਮਲ ਹੋ ਰਹੀਆਂ ਹਨ, ਜੋ ਨੌਜਵਾਨਾਂ ਵਲੋਂ ਤਿਆਰ ਕੀਤੀਆਂ ਗਈਆਂ ਚੀਜ਼ਾਂ ਦਾ ਨਿਰੀਖਣ ਕਰਨਗੀਆਂ ਅਤੇ ਫਿਰ ਉਨ੍ਹਾਂ ਦੇ ਬਿਜ਼ਨੈੱਸ 'ਚ ਇਨਵੈਸਟ ਕਰਨ 'ਤੇ ਵੀ ਵਿਚਾਰ ਕੀਤਾ ਜਾਵੇਗਾ। ਇੰਨਾ ਹੀ ਨਹੀਂ ਕੰਪਨੀਆਂ ਨੌਜਵਾਨਾਂ ਨੂੰ ਆਪਣੀ ਸੰਸਥਾ 'ਚ ਕੰਮ ਕਰਨ ਦਾ ਮੌਕਾ ਵੀ ਦੇ ਸਕਦੀਆਂ ਹਨ। 5 ਦਿਨਾ ਟੈਕ ਫੈਸਟ ਕਈ ਕਾਲਜਾਂ ਵਲੋਂ ਐਗਜ਼ੀਬਿਸ਼ਨ ਲਗਾਈ ਗਈ ਹੈ, ਜਿਸ 'ਚ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਚੀਜ਼ਾਂ ਨੂੰ ਰੱਖਿਆ ਗਿਆ ਹੈ। ਲੋਕ ਵੱਡੀ ਗਿਣਤੀ 'ਚ ਇਸ ਫੈਸਟ 'ਚ ਸ਼ਾਮਲ ਹੋ ਰਹੇ ਹਨ।
‘ਆਪ’ ਨੇ ਗੁਜਰਾਤ ’ਚ ਖੇਡ ਵਿਗਾੜੀ : ਚਿਦਾਂਬਰਮ
NEXT STORY