ਜੰਮੂ (ਯੂ. ਐੱਨ. ਆਈ.)-ਜੰਮੂ-ਕਸ਼ਮੀਰ ’ਚ ਪੁਲਸ ਨੇ ਸ਼ੁੱਕਰਵਾਰ ਨੂੰ ਨਰਵਾਲ ਇਲਾਕੇ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 5 ਪ੍ਰਵਾਸੀਆਂ (ਰੋਹਿੰਗਿਆ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਅੱਜ ਇਥੇ ਦੱਸਿਆ ਕਿ ਰੋਹਿੰਗਿਆ ਦੇ ਗ਼ੈਰ-ਕਾਨੂੰਨੀ ਪ੍ਰਵਾਸ ਬਾਰੇ ਭਰੋਸੇਯੋਗ ਸੂਚਨਾਵਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ
ਉਨ੍ਹਾਂ ਦੱਸਿਆ ਕਿ ਹਿਰਾਸਤ ’ਚ ਲਏ ਗਏ ਲੋਕਾਂ ਦੀ ਪਛਾਣ ਮੁਹੰਮਦ ਅਯੂਬ ਦੇ ਪੁੱਤਰ ਅਬਦੁਲ ਹਮੀਦ, ਅਨਾਇਤ-ਉਲ-ਰਹਿਮਾਨ, ਮੁਹੰਮਦ ਅਯੂਬ ਦੀ ਪਤਨੀ ਹਸੀਨਾ ਬੇਗਮ, ਅਨਾਇਤ-ਉਲ-ਰਹਿਮਾਨ ਦੀ ਪਤਨੀ ਨੂਰ ਨੇਹਰ ਅਤੇ ਨੂਰ ਮੁਹੰਮਦ ਦੀ ਪੁੱਤਰੀ ਸ਼ੋਕੇਤ ਆਰਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਹ ਸਾਰੇ ਬੰਗਲਾਦੇਸ਼ ਤੋਂ ਪਾਸਪੋਰਟ ਅਤੇ ਵੀਜ਼ਾ ਲੈ ਕੇ ਸਰਹੱਦ ਪਾਰ ਕਰ ਕੇ ਗ਼ੈਰ-ਕਾਨੂੰਨੀ ਰੂਪ ਨਾਲ ਭਾਰਤੀ ਖੇਤਰ ’ਚ ਦਾਖ਼ਲ ਹੋਏ ਸਨ ਅਤੇ ਨਰਵਾਲ ਦੇ ਕਰਿਆਨੀ ਤਾਲਾਬ ਇਲਾਕੇ ’ਚ ਰਹਿ ਰਹੇ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਦੀ ਰਣਨੀਤੀ ਨੂੰ ਲੈ ਕੇ ਖੁੱਲ੍ਹ ਕੇ ਬੋਲੇ ਫਤਿਹਜੰਗ ਸਿੰਘ ਬਾਜਵਾ (ਵੀਡੀਓ)
ਅਯੁੱਧਿਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ 'ਚ 7 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖ਼ਮੀ
NEXT STORY