ਭੋਪਾਲ - ਮੱਧ ਪ੍ਰਦੇਸ਼ ਦਾ ਪੰਨਾ ਜ਼ਿਲ੍ਹਾ ਉਂਝ ਵੀ ਹੀਰਿਆਂ ਦੀ ਨਗਰੀ ਦੇ ਨਾਮ ਤੋਂ ਦੇਸ਼-ਦੁਨੀਆ 'ਚ ਜਾਣਿਆ ਜਾਂਦਾ ਹੈ। ਕਹਿੰਦੇ ਹਨ ਕਿ ਭਗਵਾਨ ਜੁਗਲ ਕਿਸ਼ੋਰ ਦੀ ਨਗਰੀ 'ਚ ਕਦੋਂ ਕਿਸ ਦੀ ਕਿਸਮਤ ਚਮਕ ਜਾਵੇ, ਇਸ ਦਾ ਅੰਦਾਜਾ ਲਗਾਉਣਾ ਸੰਭਵ ਨਹੀਂ ਹੁੰਦਾ ਹੈ ਜਿਸ ਦੇ ਕਈ ਉਦਾਹਰਣ ਵੀ ਹਨ।

ਮੰਗਲਵਾਰ ਨੂੰ ਇੱਕ ਮਜ਼ਦੂਰ ਆਨੰਦੀ ਲਾਲ ਕੁਸ਼ਵਾਹਾ ਨੂੰ ਵੀ ਪੰਨਾ ਦੀ ਧਰਤੀ ਨੇ ਰੰਕ ਤੋਂ ਰਾਜਾ ਬਣਾ ਦਿੱਤਾ ਅਤੇ ਬੇਸ਼ਕੀਮਤੀ ਉੱਜਵਲ ਜੈਮ ਕੁਆਲਿਟੀ ਦਾ ਹੀਰਾ ਮਿਲਿਆ ਹੈ, ਜਿਸ ਦੀ ਕੀਮਤ ਲੱਗਭੱਗ 50 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਆਮਤੌਰ 'ਤੇ 1 ਕੈਰੇਟ ਹੀਰੇ ਦਾ ਮੁੱਲ 5 ਲੱਖ ਰੁਪਏ ਹੁੰਦਾ ਹੈ ਅਤੇ ਇਹ ਜੋ ਹੀਰਾ ਮਿਲਿਆ ਹੈ, ਉਸਦਾ ਭਾਰ 10 ਕੈਰੇਟ ਤੋਂ ਜ਼ਿਆਦਾ ਹੈ।

ਪੰਨਾ ਦੇ ਰਾਨੀਪੁਰ ਦੀ ਉਥਲੀ ਹੀਰਾ ਖਾਨ ਤੋਂ ਮਜ਼ਦੂਰ ਨੂੰ ਇਹ ਹੀਰਾ ਉਦੋਂ ਮਿਲਿਆ ਜਦੋਂ ਉਸ ਨੂੰ ਖਾਨ 'ਚ ਇੱਕ ਠੋਕਰ ਲੱਗੀ। ਹੀਰੇ ਨੂੰ ਮਜ਼ਦੂਰ ਅਤੇ ਉਸ ਦੇ ਸਾਥੀਆਂ ਨੇ ਹੀਰਾ ਦਫ਼ਤਰ 'ਚ ਜਮਾਂ ਕਰਵਾ ਦਿੱਤਾ ਹੈ। ਹੁਣ ਇਸ ਹੀਰੇ ਨੂੰ ਅਗਲੀ ਨੀਲਾਮੀ 'ਚ ਰੱਖਿਆ ਜਾਵੇਗਾ ਜਿਸ ਦੀ ਖੁੱਲ੍ਹੀ ਬੋਲੀ ਲਗਾਈ ਜਾਵੇਗੀ ਅਤੇ ਜੋ ਸਭ ਤੋਂ ਜ਼ਿਆਦਾ ਬੋਲੀ ਹੋਵੇਗੀ, ਉਹ ਹੀਰੇ ਦੀ ਅਸਲੀ ਕੀਮਤ ਹੋਵੇਗੀ। ਇਸ ਤੋਂ ਬਾਅਦ ਉੱਚਤਮ ਬੋਲੀ ਦੀ ਰਾਸ਼ੀ ਤੋਂ ਹੀਰਾ ਦਫ਼ਤਰ ਕਰੀਬ 12 ਫ਼ੀਸਦੀ ਰਾਸ਼ੀ ਟੈਕਸ ਦੇ ਰੂਪ 'ਚ ਕੱਟ ਕੇ ਬਾਕੀ 88 ਫ਼ੀਸਦੀ ਰਾਸ਼ੀ ਤੁਆਦਾਰ (ਹੀਰਾ ਧਾਰਕ) ਨੂੰ ਦੇ ਦੇਵੇਗਾ।

ਦਿੱਲੀ ਹਿੰਸਾ ਮਾਮਲੇ 'ਚ ਦੋਸ਼ੀ ਸ਼ਰਜੀਲ ਇਮਾਮ ਨੂੰ ਹੋਇਆ ਕੋਰੋਨਾ
NEXT STORY