ਅਯੁੱਧਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਪੀਐੱਮ ਸੂਰਜ ਘਰ ਮੁਫਤ ਬਿਜਲੀ ਯੋਜਨਾ' ਸ਼ੁਰੂ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਸਰਕਾਰ ਨੇ ਦੇਸ਼ ਦੇ ਇਕ ਕਰੋੜ ਘਰਾਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਜਿਸ ਤਹਿਤ ਉੱਤਰ ਪ੍ਰਦੇਸ਼ ਦੇ 25 ਲੱਖ ਘਰਾਂ 'ਤੇ ਸੋਲਰ ਪੈਨਲ ਲਗਾਏ ਜਾਣਗੇ। ਇਸ ਵਿਚ ਅਯੁੱਧਿਆ ਦੇ 50 ਹਜ਼ਾਰ ਘਰਾਂ ਨੂੰ 'ਪੀਐਮ ਸੂਰਜ ਘਰ ਮੁਫਤ ਬਿਜਲੀ ਯੋਜਨਾ' ਨਾਲ ਜੋੜਿਆ ਜਾਵੇਗਾ।
ਜਾਣਕਾਰੀ ਮੁਤਾਬਕ ਅਯੁੱਧਿਆ 'ਚ ਹੁਣ ਤੱਕ ਕਰੀਬ 110 ਘਰ 'ਪੀਐੱਮ ਸੂਰਜ ਘਰ ਮੁਫ਼ਤ ਬਿਜਲੀ ਯੋਜਨਾ' ਨਾਲ ਜੋੜਿਆ ਗਿਆ ਹੈ। ਇਸ ਯੋਜਨਾ ਤਹਿਤ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨੂੰ ਗ੍ਰਾਂਟਾਂ ਦੇਣਗੀਆਂ। ਇਸ ਵਿਚ 1 ਕਿਲੋਵਾਟ ਲਈ ਲੋਕਾਂ ਨੂੰ ਕੇਂਦਰ ਤੋਂ 30,000 ਰੁਪਏ ਅਤੇ ਸੂਬਾ ਸਰਕਾਰ ਵੱਲੋਂ 15, 000 ਰੁਪਏ ਦਿੱਤੇ ਜਾਣਗੇ। 2 ਕਿਲੋਵਾਟ ਲਈ 60,000 ਰੁਪਏ ਕੇਂਦਰ ਅਤੇ 30,000 ਰੁਪਏ ਸੂਬੇ ਵੱਲੋਂ ਦਿੱਤੇ ਜਾਣਗੇ। ਜਦੋਂ ਕਿ 3 ਕਿਲੋ ਵਾਟ ਲਈ 78,000 ਰੁਪਏ ਕੇਂਦਰ ਅਤੇ 30,000 ਰੁਪਏ ਸੂਬੇ ਤੋਂ ਗ੍ਰਾਂਟ ਵਜੋਂ ਦਿੱਤੇ ਜਾਣਗੇ।
''ਪੀਐੱਮ ਸੂਰਜ ਘਰ'' ਯੋਜਨਾ ਤਹਿਤ ਹੁਣ ਤੱਕ 13,400 ਲੋਕਾਂ ਨੇ ਇਸ ਵਿਚ ਰਜਿਸਟ੍ਰੇਸ਼ਨ ਕਰਵਾਇਆ ਹੈ। ਜਾਣਕਾਰੀ ਮੁਤਾਬਕ ਅਯੁੱਧਿਆ ਨੂੰ 198 ਕਿਲੋਵਾਟ ਦੀ ਪਾਵਰ ਸਪਲਾਈ ਦੀ ਲੋੜ ਹੈ, ਜਿਸ ਵਿਚ 50 ਕਿਲੋਵਾਟ ਦੀ ਜ਼ਰੂਰਤ ਸੋਲਰ ਊਰਜਾ ਦੇ ਉਤਪਾਦਨ ਨਾਲ ਪੂਰੀ ਹੋ ਰਹੀ ਹੈ। ਜੇਕਰ ਕਿਸੇ ਸ਼ਹਿਰ ਵਿਚ ਕੁੱਲ ਡਿਮਾਂਡ ਦਾ 10 ਫ਼ੀਸਦੀ ਸੋਲਰ ਊਰਜਾ ਦੇ ਉਤਪਾਦਨ ਤੋਂ ਪੂਰੀ ਹੋ ਰਹੀ ਹੈ ਤਾਂ ਨਿਯਮ ਮੁਤਾਬਕ ਉਹ ਸ਼ਹਿਰ ਸੋਲਰ ਸਿਟੀ ਦਾ ਦਰਜਾ ਹਾਸਲ ਕਰ ਲੈਂਦਾ ਹੈ।
ਅਯੁੱਧਿਆ ਵਿਚ ਕੇਂਦਰ ਸਰਕਾਰ ਮਾਡਲ ਸੋਲਰ ਵਿਲੇਜ਼ ਯੋਜਨਾ 'ਤੇ ਵੀ ਕੰਮ ਕਰ ਰਹੀ ਹੈ। ਇਸ ਵਿਚ 5 ਹਜ਼ਾਰ ਆਬਾਦੀ ਦੇ ਪਿੰਡਾਂ ਦੀ ਚੋਣ ਕਰ ਕੇ ਉਸ ਨੂੰ ਮਾਡਲ ਸੋਲਰ ਵਿਲੇਜ਼ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ। ਘਰਾਂ 'ਤੇ ਸੋਲਰ ਪੈਨਲ ਲਗਾਉਣ ਲਈ 1 ਤੋਂ 10 ਕਿਲੋਵਾਟ ਸਮਰੱਥਾ ਵਾਲੇ ਪਲਾਂਟ ਦੀ ਅਨੁਮਾਨਿਤ ਲਾਗਤ ਲਗਭਗ 60 ਤੋਂ 65 ਹਜ਼ਾਰ ਰੁਪਏ ਪ੍ਰਤੀ ਕਿਲੋਵਾਟ ਹੋਵੇਗੀ। ਲੋਕਾਂ ਦੇ ਘਰਾਂ 'ਚ ਸੋਲਰ ਪੈਨਲ ਲਗਾਏ ਜਾਣ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰ ਦੀ ਸਬਸਿਡੀ ਖਪਤਕਾਰਾਂ ਦੇ ਖਾਤਿਆਂ 'ਚ ਪਹੁੰਚ ਜਾਵੇਗੀ।
ਦਿਓਰ ਨੇ ਪੱਥਰ ਨਾਲ ਕੁਚਲ ਕੇ ਕੀਤਾ ਭਰਜਾਈ ਦਾ ਕਤਲ, ਵਜ੍ਹਾ ਕਰੇਗੀ ਹੈਰਾਨ
NEXT STORY