ਮੁਰੈਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਦਿਓਰ ਨੇ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ। ਔਰਤ ਆਪਣੇ ਦਿਓਰ ਦੇ ਬੁਲਾਉਣ 'ਤੇ ਹੀ ਦਿੱਲੀ ਤੋਂ ਇੱਥੇ ਆਈ ਸੀ, ਜਿਸ ਤੋਂ ਬਾਅਦ ਝਗੜੇ 'ਚ ਉਸ ਦਾ ਕਤਲ ਕਰ ਦਿੱਤਾ ਗਿਆ। ਪੋਰਸਾ ਪੁਲਸ ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਵਿਜੇ ਵਿਹਾਰ 'ਚ ਰਹਿਣ ਵਾਲੀ ਉਮਾ ਰਾਠੌਰ ਦਿਓਰ ਸੋਨੂੰ ਰਾਠੌਰ ਦੇ ਕਹਿਣ 'ਤੇ ਪੋਰਸਾ ਆਈ ਸੀ ਕਿਉਂਕਿ ਉਸ ਦੇ ਪਤੀ ਦੀ ਜ਼ਮੀਨ ਜਾਇਦਾਦ ਦੀ ਵੰਡ ਹੋਣੀ ਸੀ। ਮ੍ਰਿਤਕਾ ਦੇ ਪਤੀ ਓਮਪ੍ਰਕਾਸ਼ ਰਾਠੌਰ ਦੀ 8 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ।
ਮ੍ਰਿਤਕਾ ਦਾ ਪਤੀ ਮੂਲ ਰੂਪ 'ਚ ਪੋਰਸਾ ਦਾ ਰਹਿਣ ਵਾਲਾ ਸੀ। ਉਹ ਦਿੱਲੀ 'ਚ ਇਕ ਨਿੱਜੀ ਫੈਕਟਰੀ 'ਚ ਕੰਮ ਕਰਦਾ ਸੀ, ਜਿਸ ਕਾਰਨ ਉਹ ਉੱਥੇ ਹੀ ਰਹਿਣ ਲੱਗ ਪਿਆ। ਮ੍ਰਿਤਕਾ ਦਿਓਰ ਦੇ ਫੋਨ 'ਤੇ ਬੁਲਾਉਣ ਤੋਂ ਬਾਅਦ 13 ਅਗਸਤ ਨੂੰ ਦਿੱਲੀ ਤੋਂ ਪੋਰਸਾ ਆਈ ਸੀ। ਬੀਤੇ ਦਿਨ ਉਸ ਦਾ ਆਪਣੀ ਭਰਜਾਈ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀ ਦਿਓਰ ਨੇ ਉਸ ਨੂੰ ਪੱਥਰਾਂ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰਨਾਰ ਆਇਰਨ ਪਲਾਂਟ ਨੂੰ ਵੇਚਣ ਦੀ ਤਿਆਰੀ, ਪ੍ਰਧਾਨ ਮੰਤਰੀ ਆਪਣੇ ਵਾਅਦੇ ਤੋਂ ਮੁਕਰੇ
NEXT STORY