ਅਲੀਗੜ੍ਹ- ਹੁਣ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ਦੇ ਬੰਨਾ ਦੇਵੀ ਥਾਣਾ ਖੇਤਰ ਦੇ ਸਰਾਏ ਰਹਿਮਾਨ ਇਲਾਕੇ ਦੀ ਮੁਸਲਿਮ ਬਸਤੀ ਵਿਚੋਂ 50 ਸਾਲ ਤੋਂ ਵੱਧ ਪੁਰਾਣਾ ਸ਼ਿਵ ਮੰਦਰ ਮਿਲਿਆ ਹੈ। ਇਥੇ ਪਹਿਲਾਂ ਕੁਝ ਹਿੰਦੂ ਪਰਿਵਾਰ ਰਹਿੰਦੇ ਸਨ, ਪਰ ਉਹ ਇਥੋਂ ਮਕਾਨ ਵੇਚ ਕੇ ਚਲੇ ਗਏ ਸਨ। ਇਸ ਤੋਂ ਬਾਅਦ ਇੱਥੋਂ ਦੇ ਮੰਦਰ ’ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ।
ਮੁਸਲਿਮ ਬਸਤੀ ਵਿਚ ਮੰਦਰ ਦੀ ਜਾਣਕਾਰੀ ਮਿਲਦਿਆਂ ਹੀ ਅੱਜ ਕਈ ਹਿੰਦੂ ਜਥੇਬੰਦੀਆਂ ਦੇ ਵਰਕਰਾਂ ਨੇ ਸ਼ਿਵ ਮੰਦਰ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ। ਮੰਦਰ ਦੀ ਸਫ਼ਾਈ ਕਰਨ ਤੋਂ ਬਾਅਦ ਪੂਜਾ-ਪਾਠ ਸ਼ੁਰੂ ਕਰਵਾਇਆ। ਸਥਾਨਕ ਨਾਗਰਿਕਾਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇੱਥੇ ਮਿੱਟੀ ਪਾ ਦਿੱਤੀ ਗਈ ਸੀ, ਜਿਸ ਕਾਰਨ ਇਹ ਮੰਦਰ ਬੰਦ ਹੋ ਗਿਆ ਸੀ।
ਅਖਿਲ ਭਾਰਤੀ ਕਰਣੀ ਸੈਨਾ ਦੇ ਸੂਬਾ ਪ੍ਰਧਾਨ ਗਿਆਨੇਂਦਰ ਸਿੰਘ ਚੌਹਾਨ ਨੇ ਕਿਹਾ ਕਿ ਮਹਾਨਗਰ ਦੇ ਕਰੀਬ 15 ਮੰਦਰਾਂ ਦੀ ਨਿਸ਼ਾਨਦੇਹੀ ਮੁਸਲਿਮ ਇਲਾਕਿਆਂ ਵਿਚ ਕੀਤੀ ਗਈ ਹੈ, ਜਿਨ੍ਹਾਂ ’ਤੇ ਮੁਸਲਮਾਨਾਂ ਦਾ ਕਬਜ਼ਾ ਹੈ। ਉਨ੍ਹਾਂ ਨੂੰ ਜਲਦੀ ਹੀ ਕਬਜ਼ਾ ਮੁਕਤ ਕਰਵਾਇਆ ਜਾਵੇਗਾ। ਅਲੀਗੜ੍ਹ ਦੇ ਐੱਸ. ਪੀ. ਸਿਟੀ ਮ੍ਰਿਗੰਗ ਪਾਠਕ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਇਸ ਮੰਦਰ ’ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਰੋੜਪਤੀ ਨਿਕਲਿਆ ਰਿਸ਼ਵਤਖੋਰ ਇੰਜੀਨੀਅਰ, 4 ਕਰੋੜ ਦੀ ਚੱਲ-ਅਚੱਲ ਜਾਇਦਾਦ ਦਾ ਪਰਦਾਫਾਸ਼
NEXT STORY