ਕਰਨਾਟਕ— ਕਰਨਾਟਕ 'ਚ ਅੱਜ ਸਭ ਤੋਂ ਮਹਿੰਗਾ ਵਿਆਹ ਹੋਣ ਜਾ ਰਿਹਾ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਸ਼ਾਹੀ ਵਿਆਹ ਹੋਣ ਜਾ ਰਿਹਾ, ਜਿਸ 'ਚ ਮੰਤਰ ਪੜ੍ਹਨ ਲਈ 500 ਪੰਡਤ ਬੁਲਾਏ ਗਏ ਹਨ। ਕਰਨਾਟਕ 'ਚ ਹੋਣ ਜਾ ਰਹੇ ਇਸ ਮਹਿੰਗੇ ਵਿਆਹ ਦੀ ਚਰਚਾ ਸਿਰਫ ਉੱਥੇ ਹੀ ਨਹੀਂ, ਸਗੋਂ ਕਿ ਪੂਰੇ ਦੇਸ਼ 'ਚ ਹੋ ਰਹੀ ਹੈ। ਇਹ ਵਿਆਹ ਹੈ ਕਰਨਾਟਕ ਦੇ ਭਾਜਪਾ ਨੇਤਾ ਅਤੇ ਸਿਹਤ ਮੰਤਰੀ ਬੀ. ਸ਼੍ਰੀਰਾਮੁਲੂ ਦੀ ਬੇਟੀ ਰਕਸ਼ਿਤਾ ਦੀ। 9 ਦਿਨ ਤਕ ਚੱਲਣ ਵਾਲੇ ਇਸ ਵਿਆਹ ਸਮਾਰੋਹ ਦੀ ਸ਼ੁਰੂਆਤ 27 ਫਰਵਰੀ ਨੂੰ ਹੋਈ ਸੀ ਅਤੇ ਅੱਜ 5 ਮਾਰਚ ਨੂੰ ਰਕਸ਼ਿਤਾ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ।
500 ਪੰਡਤ ਪੜ੍ਹਨਗੇ ਮੰਤਰ—
ਮੰਨਿਆ ਜਾ ਰਿਹਾ ਹੈ ਕਿ ਇਸ ਵਿਆਹ 'ਤੇ ਕੁੱਲ 500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਰਕਸ਼ਿਤਾ ਦਾ ਵਿਆਹ ਕਿੰਨਾ ਮਹਿੰਗਾ ਅਤੇ ਸ਼ਾਨਦਾਰ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਕ-ਦੋ ਪੰਡਤ ਨਹੀਂ ਸਗੋਂ ਪੂਰੇ 500 ਪੰਡਤ ਇਸ ਸ਼ਾਹੀ ਵਿਆਹ ਨੂੰ ਸੰਪੰਨ ਕਰਵਾਉਣਗੇ। ਪੰਡਤਾਂ ਦੇ ਠਹਿਰਣ ਦਾ ਇੰਤਜ਼ਾਮ ਬੈਂਗਲੁਰੂ 'ਚ ਕੀਤਾ ਗਿਆ ਹੈ।
ਪੀ. ਐੱਮ. ਮੋਦੀ ਨੂੰ ਵੀ ਸੱਦਾ—
ਸ਼੍ਰੀਰਾਮੁਲੂ ਦੀ ਬੇਟੀ ਰਕਸ਼ਿਤਾ ਦਾ ਵਿਆਹ ਹੈਦਰਾਬਾਦ ਦੇ ਉਦਯੋਗਪਤੀ ਰਵੀ ਕੁਮਾਰ ਹੋਣ ਜਾ ਰਿਹਾ ਹੈ। ਰਸ਼ਿਤਾ ਦੇ ਵਿਆਹ 'ਚ 1 ਲੱਖ ਲੋਕ ਸ਼ਾਮਲ ਹੋਣਗੇ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਲਾੜੀ ਰਕਸ਼ਿਤਾ ਅਤੇ ਸਕੇ-ਸਬੰਧੀਆਂ ਨੂੰ ਤਿਆਰ ਕਰਨ ਲਈ ਅਤੇ ਉਨ੍ਹਾਂ ਦੇ ਮੇਕਅੱਪ ਲਈ ਉਸੇ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਨੇ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ ਸਫਲ ਬਣਾਇਆ ਸੀ।
ਬੈਂਗਲੁਰੂ 'ਚ ਹੋਵੇਗਾ ਵਿਆਹ—
ਵਿਆਹ ਬੈਂਗਲੁਰੂ ਦੇ ਪੈਲੇਸ ਗਰਾਊਂਡ 'ਚ ਹੋਵੇਗਾ, ਜੋ ਕਿ 40 ਏਕੜ 'ਚ ਫੈਲਿਆ ਹੈ। ਇਸ 'ਚ 27 ਏਕੜ 'ਚ ਵਿਆਹ ਦਾ ਆਯੋਜਨ ਹੋਵੇਗਾ ਅਤੇ 15 ਏਕੜ ਪਾਰਕਿੰਗ ਲਈ ਰੱਖੀ ਗਈ ਹੈ। 200 ਲੋਕ ਸਿਰਫ ਫੁੱਲਾਂ ਨੂੰ ਸਜਾਉਣ ਲਈ ਲਾਏ ਗਏ ਹਨ।
ਖਾਸ ਚੀਜ਼ਾਂ ਨਾਲ ਸਜੇ ਕਾਰਡ—
ਸ਼੍ਰੀਰਾਮੁਲੂ ਨੇ ਬੇਟੀ ਰਸ਼ਿਤਾ ਦੇ ਵਿਆਹ ਲਈ ਕਰੀਬ 1 ਲੱਖ ਖਾਸ ਕਾਰਡ ਛਪਵਾਏ ਗਏ ਹਨ, ਜਿਨ੍ਹਾਂ ਦੀ ਕਾਫੀ ਚਰਚਾ ਵੀ ਹੋਈ। ਦਰਅਸਲ ਸੱਦਾ ਕਾਰਡ 'ਚ ਸ਼੍ਰੀਰਾਮੁਲੂ ਨੇ ਸਿਹਤ ਦਾ ਖਾਸ ਧਿਆਨ ਰੱਖਿਆ ਗਿਆ ਹੈ। ਸੱਦਾ ਕਾਰਡ ਅੰਦਰ ਕੇਸਰ, ਇਲਾਇਚੀ, ਸਿੰਦੂਰ, ਹਲਦੀ ਪਾਊਡਰ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2016 'ਚ ਜਨਾਰਦਨ ਰੈੱਡੀ ਨੇ ਬੇਟੀ ਬ੍ਰਾਹਮਣੀ ਦਾ ਵਿਆਹ ਵੀ ਸ਼ਾਹੀ ਅੰਦਾਜ 'ਚ ਹੋਇਆ ਸੀ ਅਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ। ਸ਼੍ਰੀਰਾਮੁਲੂ ਹੁਣ ਉਸ ਦਾ ਰਿਕਾਰਡ ਤੋੜਨ ਜਾ ਰਹੇ ਹਨ।
ਮੈਨੇਜਰ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY