ਨਵੀਂ ਦਿੱਲੀ (ਸੰਤੋਸ਼ ਸੂਰੀਆਵੰਸ਼ੀ) – ਏਮਸ ਦਿੱਲੀ ’ਚ ਮੁਹੱਈਆ ਨਵੀਨਤਮ ਦਵਾਈਆਂ ਤੇ ਅਤਿ-ਆਧੁਨਿਕ ਇਲਾਜ ਕਾਰਨ ਬਾਲ ਕੈਂਸਰ ਤੋਂ ਪੀੜਤ 6,000 ਬੱਚੇ ਮੌਤ ਨੂੰ ਹਰਾਉਣ ’ਚ ਕਾਮਯਾਬ ਰਹੇ ਹਨ। ਇਹ ਬੱਚੇ ਅੱਜ ਨਾ ਸਿਰਫ ਉੱਚ ਸਿੱਖਿਆ ਗ੍ਰਹਿਣ ਕਰ ਰਹੇ ਹਨ, ਸਗੋਂ ਨੌਕਰੀ ਤੇ ਵਪਾਰ ਦੇ ਨਾਲ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਬਾਖੂਬੀ ਨਿਭਾਅ ਰਹੇ ਹਨ।
ਬਾਲ ਕੈਂਸਰ ਬੱਚਿਆਂ ਵਿਚ ਪਾਇਆ ਜਾਂਦਾ ਅਜਿਹਾ ਕੈਂਸਰ ਹੈ ਜੋ ਛੋਟੇ ਬੱਚਿਆਂ ਤੇ ਅੱਲੜ੍ਹਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਜਿੱਥੇ ਦੁਨੀਆ ਭਰ ਵਿਚ ਹਰ ਸਾਲ ਲੱਗਭਗ 4 ਲੱਖ ਬੱਚੇ ਪੀੜਤ ਹੁੰਦੇ ਹਨ, ਉੱਥੇ ਹੀ ਭਾਰਤ ਵਿਚ ਇਹ ਹਰ ਸਾਲ ਲੱਗਭਗ 76 ਹਜ਼ਾਰ ਬੱਚਿਆਂ ਨੂੰ ਆਪਣੀ ਪਕੜ ਵਿਚ ਲੈਂਦਾ ਹੈ।
‘ਆਯੁਸ਼ਮਾਨ ਭਾਰਤ’ ਦੇ 7 ਸਾਲ ਪੂਰੇ, ਜਨ-ਸਿਹਤ ’ਚ ਕ੍ਰਾਂਤੀ ਦਾ ਗਵਾਹ ਬਣ ਰਿਹਾ ਦੇਸ਼ : ਮੋਦੀ
NEXT STORY