ਨੋਇਡਾ- ਨੋਇਡਾ ’ਚ ਥਾਣਾ ਦਨਕੌਰ ਖੇਤਰ ਦੇ ਇਕ ਪਿੰਡ ’ਚ ਧਾਰਮਿਕ ਸਥਾਨ ’ਤੇ ਪਥਰਾਅ ਅਤੇ ਤੋੜ-ਭੰਨ੍ਹ ਦੇ ਮਾਮਲੇ ’ਚ ਪੁਲਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਸ ਦੇ ਵਧੀਕ ਡਿਪਟੀ ਕਮਿਸ਼ਨਰ (ਜ਼ੋਨ ਤੀਸਰੀ) ਵਿਸ਼ਾਲ ਪਾਂਡੇ ਨੇ ਦੱਸਿਆ ਕਿ ਪਿੰਡ ਰਾਮਪੁਰ ਮਾਜਰਾ ’ਚ ਸ਼ਨੀਵਾਰ ਰਾਤ ਕੁਝ ਲੋਕਾਂ ਨੇ ਇਕ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾ ਕੇ ਤੋੜ-ਭੰਨ੍ਹ ਕੀਤੀ। ਘਟਨਾ ’ਚ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਸੀ।
ਇਹ ਖ਼ਬਰ ਪੜ੍ਹੋ- ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਦਨਕੌਰ ਪੁਲਸ ਨੇ ਸੌਰਵ, ਦੇਵ, ਰਾਜੂ, ਸੁਨੀਲ, ਅਮਿਤ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਪਿੰਡ ਦੀ ਇਕ ਔਰਤ ਅਤੇ ਨੌਜਵਾਨ ਵਿਚਾਲੇ ਪਸ਼ੂਆਂ ਦਾ ਚਾਰਾ ਖਰੀਦਣ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਮਾਰ-ਕੁੱਟ ਵੀ ਹੋਈ। ਹਾਲਾਂਕਿ ਬਾਅਦ ’ਚ ਕੁਝ ਲੋਕਾਂ ਨੇ ਦੋਹਾਂ ਵਿਚਾਲੇ ਸੁਲਾਹ ਕਰਾ ਦਿੱਤੀ ਪਰ ਘਟਨਾ ਦੀ ਜਾਣਕਾਰੀ ਮਿਲਣ ’ਤੇ ਔਰਤ ਪੱਖ ਦੇ ਲੋਕ ਗੁੱਸੇ ’ਚ ਆ ਗਏ ਅਤੇ ਧਾਰਮਿਕ ਸਥਾਨ ’ਤੇ ਹਮਲਾ ਬੋਲ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ’ਤੇ ਪਿੰਡ ’ਚ ਪੀ. ਏ. ਸੀ. ਅਤੇ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਸਥਿਤੀ ਹੁਣ ਕਾਬੂ ’ਚ ਹੈ।
ਇਹ ਖ਼ਬਰ ਪੜ੍ਹੋ- ਹਰਭਜਨ ਨੇ ਲੋਕਾਂ ਤੋਂ ਮੰਗੀ ਮੁਆਫੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ ਇਹ ਪੋਸਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੰਮੂ-ਕਸ਼ਮੀਰ: ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਵਿਅਕਤੀ 22 ਸਾਲ ਬਾਅਦ ਗਿ੍ਰਫ਼ਤਾਰ
NEXT STORY