6 ਬੱਚਿਆਂ ਦੀ ਮਾਂ ਨੇ ਪ੍ਰੇਮੀ 'ਤੇ ਸੁੱਟਿਆ ਤੇਜ਼ਾਬ
ਮੁਜਫੱਰਨਗਰ— ਯੂ.ਪੀ ਦੇ ਮੁਜਫੱਰਨਗਰ ਜ਼ਿਲੇ 'ਚ40 ਸਾਲ ਦੀ ਔਰਤ ਨੇ 25 ਸਾਲ ਦੇ ਵਿਅਕਤੀ ਉਪਰ ਤੇਜ਼ਾਬ ਸੁੱਟ ਦਿੱਤਾ। ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਰਿਲੇਸ਼ਨਸ਼ਿਪ 'ਚ ਸਨ ਪਰ ਆਪਣੇ ਪ੍ਰੇਮੀ ਵੱਲੋਂ ਛੱਡੇ ਜਾਣ ਤੋਂ ਦੁੱਖੀ ਔਰਤ ਨੇ ਬਦਲੇ ਦੀ ਭਾਵਨਾ ਨਾਲ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਨੂੰ ਮੇਰਠ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਸ਼ੀ ਔਰਤ ਘਟਨਾ ਸਥਾਨ ਤੋਂ ਫਰਾਰ ਹੋ ਗਈ ਹੈ।
ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਮੇਹਰਾਜ ਬੇਗਮ ਦੇ ਰੂਪ 'ਚ ਹੋਈ ਹੈ ਜੋ ਪਹਿਲੇ ਤੋਂ ਸ਼ਾਦੀਸ਼ੁੱਦਾ ਅਤੇ 6 ਬੱਚਿਆਂ ਦੀ ਮਾਂ ਹੈ। ਪੁਲਸ ਮੁਤਾਬਕ ਮੇਹਰਾਜ ਦਾ ਦਿਲਸ਼ਾਦ ਅਹਿਮਦ ਨਾਲ ਪ੍ਰੇਮ ਸੰਬੰਧ ਸਨ। ਥੌੜੇ ਸਮੇਂ ਬਾਅਦ ਅਹਿਮਦ ਨੇ ਔਰਤ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਸਹਾਰਨਪੁਰ ਜ਼ਿਲੇ ਦੇ ਦੇਵਬੰਦ ਦੇ ਰਹਿਣ ਵਾਲੇ ਹਨ। ਕੁਝ ਦਿਨ ਪਹਿਲੇ ਦੋਵਾਂ ਵਿਚਕਾਰ ਝਗੜਾ ਹੋਇਆ,ਜਿਸ ਦੇ ਬਾਅਦ ਦਿਲਸ਼ਾਦ ਨੇ ਮੇਹਰਾਜ ਤੋਂ ਵੱਖ ਹੋਣ ਦਾ ਫੈਸਲਾ ਕੀਤਾ।
ਇਸ ਤੋਂ ਦੁੱਖੀ ਹੋ ਕੇ ਮੇਹਰਾਜ ਨੇ ਵਿਅਕਤੀ ਦੇ ਆਫਿਸ ਜਾ ਕੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ। ਦਿਲਸ਼ਾਦ ਦੇ ਚਿਹਰੇ ਅੱਖਾਂ ਅਤੇ ਮੋਢੇ 'ਤੇ ਜ਼ਖਮ ਹੋ ਗਏ ਅਤੇ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਮੇਰਠ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ। ਸੂਚਨਾ 'ਤੇ ਪੁੱਜੀ ਪੁਲਸ ਘਟਨਾ ਸਥਾਨ 'ਤੇ ਪੁੱਜੀ ਪਰ ਉਦੋਂ ਤੱਕ ਮੇਹਰਾਜ ਉਥੋਂ ਤੋਂ ਭੱਜ ਚੁੱਕੀ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਾਂਧੀ ਜੀ ਦੇ ਬਾਅਦ ਸਫਾਈ ਲਈ ਸਭ ਤੋਂ ਜ਼ਿਆਦਾ ਕੰਮ ਮੋਦੀ ਨੇ ਕੀਤਾ-ਸ਼ਿਵਰਾਜ
NEXT STORY