ਗੁਰੂਗ੍ਰਾਮ— ਹਰਿਆਣਾ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜੂਨ ਮਹੀਨੇ ਤੋਂ 30 ਸਤੰਬਰ ਤੱਕ ਇਲੈਕਟ੍ਰਿਕ ਟਰੈਕਟਰ ਖਰੀਦਣ ਜਾਂ ਬੁਕ ਕਰਾਉਣ ’ਤੇ 600 ਕਿਸਾਨਾਂ ਨੂੰ 25 ਫ਼ੀਸਦੀ ਸਬਸਿਡੀ ਪ੍ਰਦਾਨ ਕਰੇਗੀ। ਸੂਬਾ ਸਰਕਾਰ ਨੇ ਵਾਤਾਵਰਣ ਨੂੰ ਧਿਆਨ ’ਚ ਰੱਖਦੇ ਹੋਏ ਖੇਤੀ ਦੇ ਖੇਤਰ ਵਿਚ ਇਹ ਯੋਜਨਾ ਸ਼ੁਰੂ ਕੀਤੀ ਹੈ। ਬੇਨਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਜੇਕਰ ਇਸ ਤੋਂ ਵੱਧ ਰਹੀ ਤਾਂ ਲੱਕੀ ਡਰਾਅ ਜ਼ਰੀਏ ਨਾਮ ਕੱਢੇ ਜਾਣਗੇ।
ਸਾਲ 2022-23 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਪ੍ਰਦੂਸ਼ਣ ਮੁਕਤ ਖੇਤੀ ਦੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਈ-ਟਰੈਕਟਰ ਦੀ ਖਰੀਦ ’ਤੇ ਸਬਸਿਡੀ ਦੀ ਇਹ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਬਿਨੈਕਾਰ ਕਿਸਾਨ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ (ਸੀ. ਐੱਸ. ਸੀ.) ’ਤੇ ਜਾ ਕੇ ਉਪਯੁਕਤ ਯੋਜਨਾ ਦਾ ਲਾਭ ਲੈਣ ਲਈ ਬੇਨਤੀ ਕਰ ਸਕਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਡੀਜ਼ਲ ਟਰੈਕਟਰ ਦੀ ਤੁਲਨਾ ਵਿਚ ਇਲੈਕਟ੍ਰਿਕ ਟਰੈਕਟਰ ਦਾ ਰੱਖ-ਰਖ਼ਾਅ ਕਿਫ਼ਾਇਤੀ ਵੀ ਹੈ। ਨਾਲ ਹੀ ਇਲੈਕਟ੍ਰਿਕ ਟਰੈਕਟਰ ਦੇ ਇਸਤੇਮਾਲ ’ਤੇ ਡੀਜ਼ਲ ਟਰੈਕਟਰ ਦੀ ਤੁਲਨਾ ਵਿਚ ਖੇਤੀ ਕਰਨ ’ਤੇ ਇਕ ਚੌਥਾਈ ਹੀ ਖਰਚ ਦਾ ਅਨੁਮਾਨ ਹੈ।
ਮੁੰਬਈ ਲਿਫ਼ਟ ਹਾਦਸਾ : ਮ੍ਰਿਤਕਾਂ ਦੀ ਗਿਣਤੀ 6 ਹੋਈ, ਠੇਕੇਦਾਰ ਗ੍ਰਿਫ਼ਤਾਰ
NEXT STORY