ਨਵੀਂ ਦਿੱਲੀ (ਭਾਸ਼ਾ)- ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਨੇ ਸੋਮਵਾਰ ਨੂੰ ਸਿਵਲ ਸੇਵਾ ਪ੍ਰੀਖਿਆ- 2021 ਦੇ ਨਤੀਜੇ ਐਲਾਨ ਕੀਤਾ, ਜਿਸ 'ਚ ਸ਼ਰੂਤੀ ਸ਼ਰਮਾ ਪਹਿਲੇ ਸਥਾਨ 'ਤੇ ਰਹੀ ਹੈ। ਕਮਿਸ਼ਨ ਨੇ ਦੱਸਿਆ ਕਿ ਲਗਭਗ 685 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਹਾਲਾਂਕਿ ਕਮਿਸ਼ਨ ਨੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ।

ਕਮਿਸ਼ਨ ਨੇ ਕਿਹਾ ਕਿ ਸ਼ਰੂਤੀ ਸ਼ਰਮਾ ਪਹਿਲੇ ਨੰਬਰ 'ਤੇ ਰਹੀ ਹੈ, ਜਦੋਂ ਕਿ ਅੰਕਿਤਾ ਅਗਰਵਾਲ ਅਤੇ ਗਾਮਿਨੀ ਸਿੰਗਲਾ ਨੇ ਦੂਜਾ ਅਤੇ ਤੂਜਾ ਸਥਾਨ ਹਾਸਲ ਕੀਤਾ ਹੈ। ਹਰ ਸਾਲ ਸਿਵਲ ਸੇਵਾ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਪ੍ਰੀਖਿਆ ਤਿੰਨ ਪੜਾਵਾਂ 'ਚ ਹੁੰਦੀ ਹੈ, ਜਿਸ ਦੇ ਅਧੀਨ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.), ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਅਤੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਅਧਿਕਾਰੀਆਂ ਦੀ ਚੋਣ ਕੀਤੀ ਜਾਂਦੀ ਹੈ। ਸ਼ਰੂਤੀ ਬਿਜਨੌਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਆਪਣੀ ਪੜ੍ਹਾਈ ਦਿੱਲੀ ਦੇ ਜੇ.ਐੱਨ.ਯੂ. ਤੋਂ ਕੀਤੀ ਹੈ। ਸ਼ਰੂਤੀ ਇਤਿਹਾਸ ਦੀ ਵਿਦਿਆਰਥਣ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਤਲਾਕ ਤੋਂ ਪਹਿਲਾਂ ਮਾਂ-ਪਿਓ ਨਾਲ ਛੁੱਟੀਆਂ ਮਨਾਉਣ ਗਏ ਸਨ ਬੱਚੇ, ਨੇਪਾਲ ਜਹਾਜ਼ ਹਾਦਸੇ ਨੇ ਹਮੇਸ਼ਾ ਲਈ ਕੀਤੇ ਵੱਖ
NEXT STORY