ਨਵੀਂ ਦਿੱਲੀ— ਜਿਵੇਂ-ਜਿਵੇਂ ਲੋਕ ਸਭਾ ਚੋਣ ਨਜ਼ਦੀਕ ਆ ਰਹੇ ਹਨ। ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦਾ ਮੁੱਦਾ ਗਰਮ ਹੁੰਦਾ ਜਾ ਰਿਹਾ ਹੈ। ਵਿਸ਼ਵ ਹਿੰਦੂ ਪਰਿਸ਼ਦ, ਆਰ.ਐੱਸ.ਐੱਸ. ਵਰਗੇ ਸੰਗਠਨਾਂ ਨਾਲ ਸਾਧ ਸੰਤ ਵੀ ਰਾਮ ਮੰਦਰ ਨੂੰ ਲੈ ਕੇ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ 'ਤੇ ਲਗਾਤਾਰ ਦਬਾਅ ਬਣਾ ਰਹੇ ਹਨ। ਸਵਾਲ ਇਹ ਹੈ ਕਿ ਰਾਮ ਮੰਦਰ ਦਾ ਨਿਰਮਾਣ ਕੀ ਸਰਕਾਰ ਨੂੰ ਕਰਨਾ ਚਾਹੀਦਾ ਹੈ? ਕੀ ਇਸ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ? ਕੀ ਆਰਡੀਨੈਂਸ ਇਸ ਦਾ ਹੱਲ ਹੋ ਸਕਦਾ ਹੈ? ਇਨ੍ਹਾਂ ਸਾਰੇ ਸਵਾਲਾਂ 'ਤੇ ਇਕ ਨਿਊਜ਼ ਚੈਨਲ ਦੇਸ਼ ਦੇ ਲੋਕਾਂ ਦੀ ਰਾਏ ਜਾਨਣ ਦੀ ਕੋਸ਼ਿਸ਼ ਕੀਤੀ।
ਇਸ ਸਰਵੇ 'ਚ ਸਵਾਲਾਂ ਸੀ ਕਿ ਅਯੁੱਧਿਆ ਦੀ ਵਿਵਾਦਿਤ ਥਾਂ'ਤੇ ਸਰਕਾਰ ਨੂੰ ਰਾਮ ਮੰਦਰ ਬਣਾਉਣਾ ਚਾਹੀਦਾ ਹੈ। ਇਸ 'ਤੇ ਦੇਸ਼ ਦੇ 69 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਅਯੁੱਧਿਆ ਦੇ ਵਿਵਾਦਿਤ ਸਥਾਨ 'ਤੇ ਸਰਕਾਰ ਨੂੰ ਰਾਮ ਮੰਦਰ ਦਾ ਨਿਰਮਾਣ ਕਰਨਾ ਚਾਹੀਦਾ ਹੈ। 22 ਫੀਸਦੀ ਅਜਿਹੇ ਲੋਕ ਹਨ ਜੋ ਵਿਵਾਦਿਤ ਸਥਾਨ 'ਤੇ ਸਰਕਾਰ ਵੱਲੋਂ ਰਾਮ ਮੰਦਰ ਬਣਾਏ ਜਾਣ ਦੇ ਪੱਖ 'ਚ ਨਹੀਂ ਹੈ। ਇਸ ਤੋਂ ਇਲਾਵਾ 9 ਫੀਸਦੀ ਅਜਿਹੇ ਵੀ ਲੋਕ ਹਨ ਜਿਨ੍ਹਾਂ ਦੀ ਕੋਈ ਰਾਏ ਨਹੀਂ ਹੈ। ਉਹ ਨਾ ਤਾਂ ਸਰਕਾਰ ਵੱਲੋਂ ਰਾਮ ਮੰਦਰ ਨਿਰਮਾਣ ਦੇ ਪੱਖ 'ਚ ਹਨ ਤੇ ਨਾ ਵਿਰੋਧ 'ਚ।
ਭਾਜਪਾ ਨੇ ਸਾਡੇ ਵਿਧਾਇਕ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਵੀ ਉਨ੍ਹਾਂ ਦੇ ਤੋੜਾਂਗੇ : ਕਮਲਨਾਥ
NEXT STORY