ਬੇਂਗਲੁਰੂ-ਆਮ ਤੌਰ 'ਤੇ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੀ ਲੰਬਾਈ ਬਿਹਤਰ ਹੋਵੇ, ਪਰ ਕਰਨਾਟਕ 'ਚ ਰਹਿਣ ਵਾਲੇ ਇਕ ਵਿਅਕਤੀ ਲਈ ਉਸ ਦੀ ਲੰਬਾਈ ਹੀ ਸਮੱਸਿਆ ਬਣ ਗਈ ਹੈ। 7 ਫੁੱਟ 9 ਇੰਚ ਦੀ ਲੰਬਾਈ ਕਰਕੇ ਵਿਅਕਤੀ ਨੂੰ ਇਲਾਕੇ 'ਚ ਸੈਲੀਬ੍ਰਿਟੀ ਦਾ ਦਰਜਾ ਤਾਂ ਮਿਲ ਗਿਆ, ਪਰ ਇਸ ਪਿੱਛੇ ਉਨ੍ਹਾਂ ਦੀ ਦਰਦ ਭਰੀ ਦਾਸਤਾਨ ਵੀ ਛਿਪੀ ਹੋਈ ਹੈ।
ਇਹ ਕਿੱਸਾ ਹੈ ਕਰਨਾਟਕ ਦੇ ਬਿਦਰ ਜ਼ਿਲੇ ਸਥਿਤ ਚਿੰਤਾਕੀ ਪਿੰਡ ਦੇ ਨਿਵਾਸੀ ਮਾਰੂਤੀ ਹਨਮੰਤ ਦਾ। 7.9 ਫੁੱਟ ਮਾਰੂਤੀ ਦੀ ਉਮਰ 36 ਸਾਲ ਦੀ ਹੋ ਗਈ ਹੈ ਅਤੇ ਕੋਈ ਵੀ ਕੁੜੀ ਉਸ ਦੀ ਦੁਲਹਨ ਬਣਨ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਹੀ ਅਜਿਹੀ ਲੜਕੀ ਮਿਲੀ, ਜੋ ਉਨ੍ਹਾਂ ਦੀ ਲੰਬਾਈ ਨਾਲ ਮੇਲ ਖਾ ਸਕੇ।
ਗਰੀਬ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਮਾਰੂਤੀ ਆਪਣੇ 3 ਭਰਾਵਾਂ 'ਚ ਸਭ ਤੋਂ ਵੱਡੇ ਹਨ। ਕੋਈ ਵੀ ਭਰਾ ਸਕੂਲ ਨਹੀਂ ਗਿਆ ਅਤੇ ਨਾ ਹੀ ਉਨ੍ਹਾਂ ਦੇ ਕੋਲ ਆਪਣੀ ਜ਼ਮੀਨ ਜਾਂ ਘਰ ਹੈ। ਮਾਰੂਤੀ ਦੇ ਛੋਟੇ ਭਰਾ ਦਸ਼ਰਤ ਹਨਮੰਤ ਦਾ ਪੇਟ ਪਾਲਦੇ ਹਨ।
ਮਾਰੂਤੀ ਦੀ ਸਮੱਸਿਆ ਸਿਰਫ ਇੰਨੀਂ ਹੀ ਨਹੀਂ ਹੈ, ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ। ਲੋਕਾਂ ਨੂੰ ਲੱਗਦਾ ਹੈ ਕਿ ਉਹ ਹੋਰ ਲੋਕਾਂ ਦੀ ਤਰ੍ਹਾਂ ਕੰਮ ਨਹੀਂ ਕਰ ਸਕਣਗੇ। ਮਾਰੂਤੀ ਆਪਣੇ ਦੋਵਾਂ ਪੈਰਾਂ ਦੀਆਂ ਸੱਟਾਂ ਨਾਲ ਜੂਝ ਰਹੇ ਹਨ।
ਤਾਜ ਮਹੱਲ ਦੇ ਢਾਂਚੇ ਨੂੰ ਕੋਈ ਖਤਰਾ ਨਹੀਂ, ਨਾ ਹੀ ਬਦਲਿਐ ਰੰਗ : ਮਹੇਸ਼ ਸ਼ਰਮਾ
NEXT STORY