ਲਖਨਊ— ਬੀਤੀ 21 ਨਵੰਬਰ ਦੀ ਰਾਤ ਪੱਛਮੀ ਬੰਗਾਲ ਦੇ ਹੁਗਲੀ ਜ਼ਿਲੇ 'ਚ ਤਰਿਣਮੂਲ ਕਾਂਗਰਸ (ਟੀ. ਐੈੱਮ. ਸੀ.) ਨੇਤਾ ਅਤੇ ਭਦਰੇਸ਼ਵਰ ਨਿਗਮ ਚੇਅਰਮੈਨ ਮਨੌਜ ਉਪਧਿਆਇ ਦੀ ਹੱਤਿਆ ਮਾਮਲੇ 'ਚ ਯੂ. ਪੀ. ਏ. ਟੀ. ਐੈੱਸ. ਦੀ ਟੀਮ ਨੇ ਵਾਰਾਨਸੀ ਤੋਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਯੂ. ਪੀ. ਏ. ਟੀ. ਐੈੱਸ. ਦੀ ਵਾਰਾਨਸੀ ਯੂਨਿਟ ਅਤੇ ਚੰਦੌਲੀ ਕ੍ਰਾਈਮ ਬ੍ਰਾਂਚ ਦੀ ਜੁਆਇੰਟ ਟੀਮ ਨੇ ਟੀ. ਐੈੱਸ. ਸੀ. ਨੇਤਾ ਦੀ ਹੱਤਿਆ ਦੇ ਸਾਜਿਸ਼ਕਰਤਾ ਅਤੇ ਸ਼ੂਟਰ ਸਮੇਤ 7 ਦੋਸ਼ੀਆਂ ਨੂੰ ਕਾਬੂ ਕੀਤਾ। ਪੱਛਮੀ ਬੰਗਾਲ ਪੁਲਸ ਵੱਲੋਂ ਸ਼ੱਕ ਹੋਣ 'ਤੇ ਇਹ ਕਾਰਵਾਈ ਕੀਤੀ ਗਈ। ਯੂ. ਪੀ. ਏ. ਟੀ. ਐੈੱਸ. ਮੰਗਲਵਾਰ ਨੂੰ ਸਾਰੇ ਦੋਸ਼ੀਆਂ ਨੂੰ ਏ. ਸੀ. ਜੇ. ਐੈੱਮ. ਕੋਰਟ 'ਚ ਪੇਸ਼ ਕਰੇਗੀ। ਆਈ. ਜੀ. ਏ. ਟੀ. ਐੈੱਮ. ਅਸੀਮ ਅਰੁਣ ਨੇ ਦੱਸਿਆ ਕਿ 21 ਨਵੰਬਰ ਦੀ ਰਾਤ ਮਨੌਜ ਉਪਧਿਆਇ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ।
ਦਿੱਲੀ 'ਚ ਦਰਦਨਾਕ ਹਾਦਸਾ, ਕੰਟੇਨਰ 'ਚ ਤੰਦੂਰ ਰੱਖ ਕੇ ਸੌ ਰਹੇ 6 ਵਿਅਕਤੀਆਂ ਦੀ ਦਮ ਘੁੱਟਣ ਨਾਲ ਮੌਤ
NEXT STORY