ਜੈਪੁਰ- ਰਾਜਸਥਾਨ ਦੇ ਸਿਰੋਹੀ ਜ਼ਿਲੇ ਦੇ ਫੁਲਾਬਾ ਖੇੜਾਂ ਪਿੰਡ ’ਚ ਰਹੱਸਮਈ ਬੀਮਾਰੀ ਨਾਲ 4 ਦਿਨਾਂ ’ਚ 7 ਬੱਚਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ 3 ਬੱਚੇ ਇਕ ਹੀ ਪਰਿਵਾਰ ਦੇ ਸਨ। ਕਈ ਬੱਚੇ ਬੀਮਾਰ ਦੱਸੇ ਜਾ ਰਹੇ ਹਨ। ਮਰਨ ਵਾਲੇ ਬੱਚਿਆਂ ਦੀ ਉਮਰ 2 ਤੋਂ 5 ਸਾਲਾਂ ਦੇ ਵਿਚਾਲੇ ਹੈ। ਸਿਹਤ ਵਿਭਾਗ ਦੀਆਂ ਟੀਮਾਂ ਬੱਚਿਆਂ ਦੀ ਮੌਤ ਦਾ ਅਸਲੀ ਕਾਰਨ ਜਾਣਨ ’ਚ ਜੁੱਟੀਆਂ ਹਨ। ਟੀਮਾਂ ਨੇ ਸਵਰੂਪਗੰਜ ਇਲਾਕੇ ਦੇ 3 ਪਿੰਡਾਂ ਦੇ 400 ਘਰਾਂ ਦਾ ਸਰਵੇ ਕੀਤਾ। ਘਰ-ਘਰ ਜਾ ਕੇ ਬੱਚਿਆਂ ਦੇ ਖੂਨ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਜੈਪੁਰ ਤੇ ਉਦੈਪੁਰ ਦੀ ਲੈਬ ’ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਇੰਡੀਗੋ ਜਹਾਜ਼ 'ਚ ਯਾਤਰੀ ਦੇ ਫ਼ੋਨ 'ਚ ਲੱਗੀ ਅੱਗ, ਚਾਲਕ ਦਲ ਦੇ ਮੈਂਬਰਾਂ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਬੱਚਿਆਂ ਦੀ ਮੌਤ ਵਾਇਰਲ ਕਾਰਨ ਹੋਈ ਹੈ। ਇਕ ਬੱਚੇ ’ਚ ਨਿਮੋਨੀਆ ਦੇ ਲੱਛਣ ਵੀ ਮਿਲੇ ਹਨ। ਹਾਲਾਂਕਿ ਮੌਤ ਅਤੇ ਬੀਮਾਰੀ ਦੀ ਸਹੀ ਜਾਣਕਾਰੀ ਖੂਨ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਬੱਚੇ 3 ਦਿਨਾਂ ਤੋਂ ਬੀਮਾਰ ਦੱਸੇ ਜਾ ਰਹੇ ਹਨ। ਜ਼ਿਲ੍ਹਾ ਕਲੈਕਟਰ ਭੰਵਰਲਾਲ ਚੌਧਰੀ ਦਾ ਕਹਿਣਾ ਹੈ ਕਿ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੂੰ ਗ੍ਰਾਮੀਣ ਖੇਤਰ 'ਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਖੂਨ ਦੀ ਉਲਟੀ ਹੋਈ ਸੀ। ਜੈਪੁਰ ਅਤੇ ਜੋਧਪੁਰ ਤੋਂ ਵੀ ਮੈਡੀਕਲ ਵਿਭਾਗ ਦੀਆਂ ਟੀਮਾਂ ਪਿੰਡਾਂ 'ਚ ਪਹੁੰਚੀਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਾਜਨਾਥ ਦੀ ਚੀਨ ਨੂੰ ਸਖ਼ਤ ਚੇਤਾਵਨੀ-ਭਾਰਤ ਨੂੰ ਜੇ ਕਿਸੇ ਨੇ ਛੇੜਿਆ ਤਾਂ ਉਹ ਛੱਡੇਗਾ ਨਹੀਂ
NEXT STORY