ਪਲਵਲ— ਹਰਿਆਣਾ ’ਚ ਪਲਵਲ ਜ਼ਿਲ੍ਹੇ ਦੇ ਇਕ ਪਿੰਡ ’ਚ 22 ਸਾਲ ਦੇ ਨੌਜਵਾਨ ਵਲੋਂ 7 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਮਗਰੋਂ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਸੋਮਵਾਰ ਨੂੰ ਉਦੋਂ ਵਾਪਰੀ, ਜਦੋਂ ਬੱਚੀ ਦਾ ਗੁਆਂਢੀ ਆਨੰਦ ਉਸ ਨੂੰ ਲਾਲਚ ਦੇ ਕੇ ਆਪਣੇ ਨਾਲ ਨੇੜੇ ਦੇ ਖੇਤਾਂ ’ਚ ਲੈ ਗਿਆ ਅਤੇ ਉੱਥੇ ਇਹ ਜ਼ੁਰਮ ਕੀਤਾ। ਘਟਨਾ ਦੇ ਸਮੇਂ ਬੱਚੀ ਦੇ ਮਾਪੇ ਘਰ ’ਚ ਨਹੀਂ ਸਨ।
ਪੁਲਸ ਮੁਤਾਬਕ ਦੋਸ਼ੀ ਨੇ ਬੱਚੀ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਕਤਲ ਕਰ ਕੇ ਉਸ ਦੀ ਲਾਸ਼ ਨੂੰ ਖੱਡ ’ਚ ਸੁੱਟ ਦਿੱਤਾ। ਜਦੋਂ ਬੱਚੀ ਦੇ ਮਾਪੇ ਘਰ ਆਏ ਅਤੇ ਉਨ੍ਹਾਂ ਨੂੰ ਬੱਚੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਗੁੰਗਮੁਦਗੀ ਦੀ ਰਿਪੋਰਟ ਦਰਜ ਕਰਵਾਈ ਅਤੇ ਬਾਅਦ ’ਚ ਬੱਚੀ ਦੀ ਲਾਸ਼ ਬਰਾਮਦ ਹੋਈ।
ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਬੱਚੀ ਦੇ ਮਾਪੇ ਦਿਹਾੜੀਦਾਰ ਮਜ਼ਦੂਰ ਹਨ ਅਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਇਕ ਮਜ਼ਦੂਰ ਹੈ ਅਤੇ ਉਹ ਵੀ ਮੱਧ ਪ੍ਰਦੇਸ਼ ਦਾ ਹੀ ਰਹਿਣ ਵਾਲਾ ਹੈ। ਮੁੰਡਕਾਤੀ ਥਾਣੇ ਵਿਚ ਜਬਰ-ਜ਼ਿਨਾਹ, ਅਗਵਾ ਦੀਆਂ ਧਾਰਾਵਾਂ ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਦੀਆਂ ਵਿਵਸਥਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮਾਰਚ ਤਕ ਸਭ ਨੂੰ ਵੈਕਸੀਨ ਲੱਗ ਜਾਂਦੀ ਤਾਂ ਦੂਜੀ ਲਹਿਰ ਨਾ ਆਉਂਦੀ : ਕੇਜਰੀਵਾਲ
NEXT STORY