ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਣੀ ਸਬੰਧੀ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅੰਮ੍ਰਿਤ ਕਾਲ ’ਚ ਦੇਸ਼ ਦੇ ਹਰ ਜ਼ਿਲ੍ਹੇ ’ਚ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮੋਦੀ ਨੇ ਆਕਾਸ਼ਵਾਣੀ ’ਤੇ ਪ੍ਰਸਾਰਿਤ ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦੀ 101ਵੀਂ ਲੜੀ ’ਚ ਕਿਹਾ ਕਿ ਪਾਣੀ ਦੀ ਘਾਟ ਭਵਿੱਖ ਦਾ ਵੱਡਾ ਸੰਕਟ ਬਣ ਸਕਦਾ ਹੈ, ਇਸ ਲਈ ਪਾਣੀ ਸੰਭਾਲ ਲਈ ਇਸਦੇ ਪ੍ਰਬੰਧਨ ਨੂੰ ਮਹੱਤਵ ਦਿੱਤੇ ਜਾਣ ਦੀ ਜ਼ਰੂਰਤ ਹੈ ਅਤੇ ਤਕਨੀਕੀ ਤਰੀਕੇ ਨਾਲ ਪਾਣੀ ਨੂੰ ਸੰਭਾਲਣਾ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਕਿਹਾ,‘‘ਅਸੀਂ ਸਾਰਿਆਂ ਨੇ ਇਕ ਕਹਾਵਤ ਕਈ ਵਾਰ ਸੁਣੀ ਹੋਵੇਗੀ, ਵਾਰ-ਵਾਰ ਸੁਣੀ ਹੋਵੇਗੀ- ਬਿਨਾਂ ਪਾਣੀ ਸਭ ਸੁੰਨ। ਬਿਨਾਂ ਪਾਣੀ ਜੀਵਨ ’ਤੇ ਸੰਕਟ ਤਾਂ ਰਹਿੰਦਾ ਹੀ ਹੈ, ਵਿਅਕਤੀ ਅਤੇ ਦੇਸ਼ ਦਾ ਵਿਕਾਸ ਵੀ ਠੱਪ ਪੈ ਜਾਂਦਾ ਹੈ। ਭਵਿੱਖ ਦੀ ਇਸ ਚੁਣੌਤੀ ਨੂੰ ਵੇਖਦੇ ਹੋਏ ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।’’ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਗਰਮੀ ਅਤੇ ਮੀਂਹ ਦੇ ਮੌਸਮ ’ਚ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਅਪੀਲ ਕੀਤੀ। ਮੋਦੀ ਨੇ ਰਾਸ਼ਟਰਵਾਸੀਆਂ ਨੂੰ ਕਿਹਾ ਕਿ ਅਗਲੇ ਮਹੀਨੇ ਤੱਕ ਦੇਸ਼ ਦੇ ਕੁਝ ਹਿੱਸਿਆਂ ’ਚ ਗਰਮੀ ਪੈ ਰਹੀ ਹੋਵੇਗੀ। ਕਿਤੇ-ਕਿਤੇ ਮੀਂਹ ਸ਼ੁਰੂ ਹੋ ਚੁੱਕਾ ਹੋਵੇਗਾ। ਇਸ ਨੂੰ ਵੇਖਦੇ ਹੋਏ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
ਹਰਿਆਣਾ ਪੁਲਸ ਨੇ ਫੜਿਆ ਗੈਂਗਸਟਰ ਕੁਲਦੀਪ, ਕਤਲ ਸਮੇਤ 24 ਮਾਮਲੇ ਹਨ ਦਰਜ
NEXT STORY