ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਪਿਛਲੇ 24 ਘੰਟਿਆਂ 'ਚ 4.90 ਲੱਖ ਤੋਂ ਵਧ ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 177.50 ਕਰੋੜ ਤੋਂ ਵਧ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਨੁਸਾਰ ਇੱਥੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਦੇਸ਼ 'ਚ 4 ਲੱਖ 90 ਹਜ਼ਾਰ 321 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਯਾਨੀ ਸੋਮਵਾਰ ਸਵੇਰੇ 7 ਵਜੇ ਤੱਕ 177 ਕਰੋੜ 50 ਲ4ਖ 86 ਹਜ਼ਾਰ 336 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ।
ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8 ਹਜ਼ਾਰ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਰੋਗੀਆਂ ਦੀ ਗਿਣਤੀ ਇਕ ਲੱਖ 2 ਹਜ਼ਾਰ 601 ਰਹਿ ਗਈ ਹੈ। ਇਹ ਸੰਕ੍ਰਮਿਤ ਮਾਮਲਿਆਂ ਦਾ 0.24 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 1.11 ਫੀਸਦੀ ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਇਸੇ ਮਿਆਦ 'ਚ 16 ਹਜ਼ਾਰ 765 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹੁਣ ਤੱਕ ਕੁੱਲ 4 ਕਰੋੜ 23 ਲੱਖ 7 ਹਜ਼ਾਰ 686 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਤਮੰਦ ਹੋਣ ਦੀ ਦਰ 98.56 ਫੀਸਦੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 7 ਲੱਖ 23 ਹਜ਼ਾਰ 828 ਕੋਰੋਨਾ ਟੈਸਟ ਕੀਤੇ ਗਏ ਹਨ। ਦੇਸ਼ 'ਚ ਹੁਣ ਤੱਕ 76 ਕਰੋੜ 74 ਲ4ਖ 81 ਹਜ਼ਾਰ 346 ਕੋਰੋਨਾ ਟੈਸਟ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਣੀਪੁਰ ਚੋਣਾਂ 2022: ਪਹਿਲੇ ਪੜਾਅ 'ਚ ਹੁਣ ਤੱਕ ਇੰਨੇ ਫੀਸਦੀ ਹੋਈ ਵੋਟਿੰਗ
NEXT STORY