ਆਈਜ਼ੋਲ- ਦੱਖਣੀ ਮਿਜ਼ੋਰਮ ਦੇ ਹਨਹਥਿਆਲ ਜ਼ਿਲ੍ਹੇ ’ਚ ਸੋਮਵਾਰ ਨੂੰ ਢਹਿ-ਢੇਰੀ ਹੋਈ ਇਕ ਪੱਥਰ ਦੀ ਖਾਨ ਦੇ ਮਲਬੇ ਹੇਠਾਂ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਨਹਥਿਆਲ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਰ. ਲਾਲਰੇਮਸੰਗਾ ਨੇ ਦੱਸਿਆ ਕਿ ਖਾਨ ਧੱਸਣ ਦੀ ਘਟਨਾ ’ਚ 12 ਲੋਕ ਲਾਪਤਾ ਹੋ ਗਏ ਸਨ ਅਤੇ ਮੰਗਲਵਾਰ ਸਵੇਰੇ 7 ਵਜੇ ਤੱਕ ਇਨ੍ਹਾਂ ’ਚੋਂ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਅਧਿਕਾਰੀ ਮੁਤਾਬਕ ਘਟਨਾ ਵਾਲੀ ਥਾਂ ’ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਮੰਗਲਵਾਰ ਸਵੇਰੇ ਰਾਸ਼ਟਰੀ ਆਫ਼ਤ ਮੋਚਨ ਬਲ (NDRF) ਦੀ ਇਕ ਟੀਮ ਉੱਥੇ ਪਹੁੰਚੀ, ਜਿਨ੍ਹਾਂ ’ਚ ਅਧਿਕਾਰੀ ਅਤੇ 13 ਜਵਾਨ ਸ਼ਾਮਲ ਹਨ। ਲਾਲਰੇਮਸੰਗਾ ਮੁਤਾਬਕ ਹਾਦਸੇ ’ਚ ਲਾਪਤਾ 12 ਲੋਕਾਂ ’ਚੋਂ 4 ABCI ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਕਾਮੇ ਸਨ, ਜਦਕਿ 8 ਹੋਰ ਇਕ ਠੇਕੇਦਾਰ ਦੇ ਨਾਲ ਕੰਮ ਕਰਦੇ ਸਨ। ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਸਾਮ ਰਾਈਫਲਜ਼ ਅਤੇ BSF ਦੇ ਜਵਾਨਾਂ ਨੇ ਬਚਾਅ ਮੁਹਿੰਮ ਵਿਚ ਸਥਾਨਕ ਪੁਲਸ ਅਤੇ ਲੋਕਾਂ ਦਾ ਸਾਥ ਦਿੱਤਾ।
ਅਜ਼ਬ-ਗਜ਼ਬ! ਵਿਆਹ ਦੇ ਬੰਧਨ 'ਚ ਬੱਝੇ ਸ਼ੇਰੂ ਅਤੇ ਸਵੀਟੀ, ਮੁਹੱਲੇ ਵਾਲੇ ਬਣੇ ਬਰਾਤੀ (ਵੀਡੀਓ)
NEXT STORY