ਨਵੀਂ ਦਿੱਲੀ — ਦੇਸ਼ ਵਿਚ 80 ਨਵੀਆਂ ਵਿਸ਼ੇਸ਼ ਰੇਲ ਗੱਡੀਆਂ 12 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਟ੍ਰੇਨਾਂ ਲਈ ਰਿਜ਼ਰਵੇਸ਼ਨ 10 ਸਤੰਬਰ ਤੋਂ ਸ਼ੁਰੂ ਹੋਵੇਗੀ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਥੇ ਵੀ ਟ੍ਰੇਨਾਂ ਦੀ ਮੰਗ ਜ਼ਿਆਦਾ ਹੋਵੇਗੀ ਅਤੇ ਜ਼ਿਆਦਾ ਯਾਤਰੀਆਂ ਦੀ ਸੂਚੀ ਮਿਲੇਗੀ ਉਸੇ ਰੂਟ 'ਤੇ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਕੀਤਾ ਜਾਵੇਗਾ। ਇਨ੍ਹਾਂ ਰੇਲ ਗੱਡੀਆਂ ਦਾ ਸੰਚਾਲਨ ਸੂਬਾ ਸਰਕਾਰਾਂ ਦੀ ਮੰਗ, ਇਮਤਿਹਾਨਾਂ ਲਈ ਜਾਂ ਕਿਸੇ ਹੋਰ ਉਦੇਸ਼ ਲਈ ਕੀਤਾ ਜਾਏਗਾ।
ਸੁਪਰੀਮ ਕੋਰਟ ਦੇ ਆਦੇਸ਼ ਤਹਿਤ, ਦਿੱਲੀ ਸਰਕਾਰ ਅਤੇ ਰੇਲਵੇ ਸਾਂਝੇ ਤੌਰ 'ਤੇ ਪਟੜੀਆਂ ਤੋਂ ਕੂੜੇ ਨੂੰ ਹਟਾਉਣ ਲਈ ਤੁਰੰਤ ਕਦਮ ਚੁੱਕੇਗੀ। ਬੁਲੇਟ ਟ੍ਰੇਨ ਪ੍ਰੋਜੈਕਟ ਵਾਧੇ 'ਚ ਹੈ। ਕੋਵਿਡ-19 ਲਾਗ ਨੇ ਕੁਝ ਟੈਂਡਰ ਅਤੇ ਭੂਮੀ ਗ੍ਰਹਿਣ ਪ੍ਰਕਿਰਿਆ ਨੂੰ ਪ੍ਰਭਾਵਤ ਕੀਤਾ ਹੈ।
ਸਰਕਾਰੀ ਕੰਪਨੀ ਠੇਕੇ 'ਤੇ ਰੱਖੇ ਕਈ ਕਾਮਿਆਂ ਨੂੰ ਕਰੇਗੀ ਬਾਹਰ
NEXT STORY