ਜੈਸਲਮੇਰ (ਭਾਸ਼ਾ)- ਰਾਜਸਥਾਨ ਪੁਲਸ ਨੇ ਸਰਹੱਦੀ ਜੈਸਲਮੇਰ ਜ਼ਿਲ੍ਹੇ 'ਚ 9 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 35 ਕਰੋੜ ਦੱਸੀ ਗਈ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਪਾਕਿਸਤਾਨ ਤੋਂ ਹੈਰੋਇਨ ਤਸਕਰੀ ਦੇ ਇਸ ਮਾਮਲੇ 'ਚ ਚਾਰ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ (ਅਪਰਾਧ ਸ਼ਾਖਾ) ਦਿਨੇਸ਼ ਐੱਮ.ਐੱਨ. ਨੇ ਜੈਪੁਰ 'ਚ ਦੱਸਿਆ ਕਿ ਅਪਰਾਧ ਜਾਂਚ ਸ਼ਾਖਾ (ਸੀ.ਆਈ.ਡੀ. ਕ੍ਰਾਈਮ ਬਰਾਂਚ) ਜੈਪੁਰ ਦੀ ਟੀਮ ਨੇ ਐਤਵਾਰ ਨੂੰ ਸਰਹੱਦੀ ਜੈਸਲਮੇਰ ਜ਼ਿਲ੍ਹੇ ਦੇ ਮੋਹਨਗੜ੍ਹ ਪੁਲਸ ਥਾਣਾ ਖੇਤਰ ਅਤੇ ਜੈਸਲਮੇਰ ਕੋਤਵਾਲੀ ਥਾਣਾ ਖੇਤਰ 'ਚ 2 ਵੱਖ-ਵੱਖ ਕਾਰਵਾਈ ਕਰ ਕੇ ਪਾਕਿਸਤਾਨ ਤੋਂ ਲਿਆਂਦੀ ਗਈ ਕੁੱਲ 9 ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਟੀਮ ਇਨ੍ਹਾਂ ਲੋਕਾਂ 'ਤੇ ਲਗਭਗ ਇਕ ਮਹੀਨੇ ਤੋਂ ਨਜ਼ਰ ਰੱਖ ਰਹੀ ਸੀ।
ਇਹ ਵੀ ਪੜ੍ਹੋ : ਸ਼ਖਸ ਨੇ ਪਤਨੀ ਦਾ ਗਲ਼ਾ ਘੁੱਟ ਕੀਤਾ ਕਤਲ, ਫਿਰ ਲਾਸ਼ ਦੇ ਕੀਤੇ ਟੁਕੜੇ
ਬਿਆਨ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰ ਕੇ ਰਾਜਸਥਾਨ ਦੇ ਜੈਸਲਮੇਰ ਦੇ ਰਸਤੇ ਉਸ ਦੀ ਸਪਲਾਈ ਕੀਤੀ ਜਾ ਰਹੀ ਹੈ। ਨਾਲ ਹੀ ਉਸ ਨੂੰ ਰਾਜਸਥਾਨ ਦੇ ਹੋਰ ਜ਼ਿਲ੍ਹਿਆਂ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਤੱਕ ਗੈਰ-ਕਾਨੂੰਨੀ ਰੂਪ ਨਾਲ ਪਹੁੰਚਾਇਆ ਜਾ ਰਿਾਹ ਹੈ। ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਚਨਾ ਮਿਲਣ 'ਤੇ ਹੈੱਡ ਕੁਆਰਟਰ ਤੋਂ ਟੀਮ ਜੈਸਲਮੇਰ ਰਵਾਨਾ ਕੀਤੀ ਗਈ। ਮੋਹਨਗੜ੍ਹ ਥਾਣਾ ਖੇਤਰ 'ਚ ਅਮਰ ਲਾਲ ਭਾਦੂ ਵਾਸੀ ਸੂਰਤਗੜ੍ਹ ਨੂੰ 500 ਗ੍ਰਾਮ ਹੈਰੋਇਨ ਅਤੇ ਵਾਹਨ (ਬੋਲੈਰੋ ਕੈਂਪਰ) ਨਾਲ ਗ੍ਰਿਫ਼ਤਾਰ ਕੀਤਾ। ਅਮਰ ਲਾਲ ਦੇ ਦੱਸੇ ਅਨੁਸਾਰ ਸੁਥਾਰ ਮੰਡੀ ਰੋਡ 'ਤੇ ਰਹਿਣ ਵਾਲੇ ਰਾਮਚੰਦਰ ਵਿਸ਼ਨੋਈ ਦੇ ਘਰੋਂ 500 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਗਈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਜੈਸਲਮੇਰ ਕੋਤਵਾਲੀ ਥਾਣਾ ਇਲਾਕੇ ਤੋਂ ਬਟੋਡਾ ਜੈਸਲਮੇਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੂੰ 8 ਕਿਲੋ ਹੈਰੋਇਨ ਨਾਲ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਅਨੁਸਾਰ ਇਕ ਹੋਰ ਤਸਕਰ ਮਾਧੋ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰ ਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ 'ਚ ਬੀਤੇ 3 ਸਾਲਾਂ 'ਚ 2.82 ਲੱਖ ਪਾਸਪੋਰਟ ਅਰਜ਼ੀਆਂ ਨੂੰ ਦਿੱਤੀ ਗਈ ਮਨਜ਼ੂਰੀ
NEXT STORY