ਗੋਂਡਾ (ਏਜੰਸੀ)- ਉੱਤਰ ਪ੍ਰਦੇਸ਼ ਦੇ ਗੋਂਡਾ 'ਚ ਪੁਲਸ ਨੇ ਇਕ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। 40 ਸਾਲਾ ਦੋਸ਼ੀ ਨੇ ਐਤਵਾਰ ਨੂੰ ਆਪਣੀ ਪਤਨੀ ਨਾਲ ਨਾਜਾਇਜ਼ ਸੰਬੰਧ ਹੋਣ ਦੇ ਸ਼ੱਕ 'ਚ ਝਗੜਾ ਕੀਤਾ ਅਤੇ ਉਸ ਦਾ ਗਲ਼ਾ ਘੁੱਟ ਦਿੱਤਾ। ਗਲ਼ਾ ਘੁੱਟਣ ਤੋਂ ਬਾਅਦ ਉਸ ਨੇ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ। ਜਦੋਂ ਉਹ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਪੁਲਸ ਨੂੰ ਸੌਂਪ ਦਿੱਤਾ। ਘਟਨਾ ਕਾਸ਼ੀਪੁਰ ਪਿੰਡ ਖੇਤਰ ਦੀ ਹੈ ਅਤੇ ਪੀੜਤਾ ਦੇ ਪਿਤਾ ਨੇ ਮਾਮਲਾ ਦਰਜ ਕਰਵਾਇਆ ਹੈ।
ਐੱਸ.ਓ. ਵਜ਼ੀਰਗੰਜ, ਚੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਜੋੜੇ ਨੇ 2007 'ਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ 2 ਬੱਚੇ ਹਨ। ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ 6 ਮਹੀਨੇ ਪਹਿਲਾਂ ਸ਼ਹਿਰ 'ਚ ਨੌਕਰੀ ਮਿਲੀ ਸੀ ਅਤੇ ਰੋਜ਼ਾਨਾ 70 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਸੀ, ਜਿਸ ਲਈ ਉਹ ਘਰੋਂ ਜਲਦੀ ਨਿਕਲ ਜਾਂਦਾ ਸੀ ਅਤੇ ਦੇਰ ਨਾਲ ਘਰ ਆਉਂਦਾ ਸੀ। ਉਸ ਦੀ ਪਤਨੀ ਦੀ ਇਕ ਪਿੰਡ ਵਾਸੀ ਨਾਲ ਦੋਸਤੀ ਹੋ ਗਈ ਸੀ ਅਤੇ ਉਹ ਉਸ ਨਾਲ ਸਮਾਂ ਬਿਤਾਉਂਦੀ ਸੀ। ਜਦੋਂ ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਹ ਗੁੱਸਾ ਹੋ ਗਿਆ ਅਤੇ ਉਸ ਨੂੰ ਉਸ ਆਦਮੀ ਨਾਲ ਨਾ ਮਿਲਣ ਦੀ ਚਿਤਾਵਨੀ ਦਿੱਤੀ। ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਵਿਵਾਦ ਹੋਇਆ, ਜਿਸ ਤੋਂ ਬਾਅਦ ਉਸ ਨੇ ਪਤਨੀ ਦਾ ਕਤਲ ਕਰ ਦਿੱਤਾ।
ਮੀਂਹ ਕਾਰਨ ਵਾਪਰਿਆ ਵੱਡਾ ਹਾਦਸਾ, ਮੰਦਰ ਦੀ ਸ਼ੈੱਡ 'ਤੇ ਦਰੱਖਤ ਡਿੱਗਣ ਨਾਲ 7 ਲੋਕਾਂ ਦੀ ਮੌਤ
NEXT STORY