ਮਥੁਰਾ— ਉੱਤਰ ਪ੍ਰਦੇਸ਼ (ਯੂ. ਪੀ.) ਦੇ ਮਥੁਰਾ ਜਨਪਦ 'ਚ ਕੋਰੋਨਾ ਵਾਇਰਸ ਦੇ ਨੌ ਹੋਰ ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 239 ਹੋ ਗਈ ਹੈ।
ਮੁੱਖ ਮੈਡੀਕਲ ਅਧਿਕਾਰੀ ਡਾ. ਸੰਜੀਵ ਯਾਦਵ ਨੇ ਦੱਸਿਆ, ''ਜਨਪਦ 'ਚ ਨੌ ਹੋਰ ਲੋਕਾਂ 'ਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਪੰਜ ਦੇ ਨਮੂਨੇ ਸਰਕਾਰੀ ਹਸਪਤਾਲਾਂ 'ਚ ਭੇਜੇ ਗਏ ਸਨ, ਜਦੋਂ ਕਿ ਚਾਰ ਨਿੱਜੀ ਪੱਧਰ ਕਰਾਈ ਜਾਂਚ 'ਚ ਸਾਹਮਣੇ ਆਏ ਹਨ।''
ਡਾ. ਯਾਦਵ ਨੇ ਦੱਸਿਆ ਕਿ ਮਥੁਰਾ ਜਨਪਦ 'ਚ ਹੁਣ ਤੱਕ 106 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਨੋਡਲ ਅਧਿਕਾਰੀ ਡਾ. ਰਾਜੀਵ ਗੁਪਤਾ ਨੇ ਕਿਹਾ, ''ਅਫਸੋਸ ਹੈ ਕਿ ਕੋਤਵਾਲੀ ਰੋਡ 'ਤੇ ਨਮਕੀਨ ਦਾ ਕਾਰੋਬਾਰ ਕਰਨ ਵਾਲੇ 59 ਸਾਲ ਵਿਜੈ ਅਗਰਵਾਲ ਦੀ ਗੁੜਗਾਓਂ ਦੇ ਮੇਦਾਂਤਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਹ ਮਥੁਰਾ ਜਨਪਦ 'ਚ ਕੋਰੋਨਾ ਕਾਰਨ ਹੋਣ ਵਾਲੀ 8ਵੀਂ ਮੌਤ ਹੈ।''
ਕੋਰੋਨਾ ਦੇ ਇਲਾਜ ਲਈ ਗਲੇਨਮਾਰਕ ਦੀ ਇਸ ਦਵਾਈ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ
NEXT STORY