ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇਕ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਸਕੂਲ ਤੋਂ ਅਚਾਨਕ ਫੋਨ ਆਇਆ ਕਿ ਤੁਹਾਡੇ ਬੱਚੇ ਨੂੰ ਕਲਾਸ 'ਚ ਹੀ ਦਿਲ ਦਾ ਦੌਰਾ ਪੈ ਗਿਆ ਹੈ। ਅਲੀਗੰਜ ਸਥਿਤ ਸਿਟੀ ਮਾਨਸਟੇਸਰੀ ਸਕੂਲ (ਸੀ.ਐੱਮ.ਐੱਸ.) 'ਚ 9ਵੀਂ ਜਮਾਤ ਦੇ ਵਿਦਿਆਰਥੀ ਆਤਿਫ਼ ਸਿੱਦੀਕੀ ਕੈਮਿਸਟਰੀ ਦੀ ਕਲਾਸ 'ਚ ਅਚਾਨਕ ਬੇਹੋਸ਼ ਹੋ ਗਿਆ। ਇਸ ਦੌਰਾਨ ਬੱਚੇ ਨੂੰ ਚੁੱਕ ਕੇ ਟੇਬਲ 'ਤੇ ਲਿਟਾਇਆ ਗਿਆ, ਜਿੱਥੇ ਉਸ ਨੂੰ ਫਰਸਟ ਐਡ ਦਿੱਤੀ ਗਈ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਾ ਹੁੰਦਾ ਦੇਖ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਵੀ ਡਾਕਟਰਾਂ ਦੀ ਸਾਰੀ ਮਿਹਨਤ 'ਤੇ ਪਾਣੀ ਫਿਰ ਗਿਆ। ਡਾਕਟਰ ਦੇ ਸੀ.ਪੀ.ਆਰ. ਦੇਣ ਦੇ ਬਾਵਜੂਦ ਬੱਚੇ ਦੀ ਪਲਜ਼ ਨਹੀਂ ਚਲੀ। ਡਾਕਟਰਾਂ ਨੇ ਕਿਹਾ ਕਿ ਬੱਚੇ ਨੂੰ ਦਿਲ ਦਾ ਦੌਰਾ ਪਿਆ ਹੈ, ਉਸ ਦੀ ਸੀ.ਪੀ.ਆਰ. ਵੀ ਦਿੱਤਾ ਗਿਆ ਪਰ ਫਿਰ ਵੀ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ
ਇਸ ਘਟਨਾ ਨੂੰ ਲੈ ਕੇ ਸੀ.ਐੱਮ.ਐੱਸ. ਦੇ ਕੈਮਿਸਟਰੀ ਦੇ ਟੀਚਰ ਨਵੀਨ ਕੁਮਾਰ ਨੇ ਦੱਸਿਆ ਕਿ ਕਲਾਸ 'ਚ ਜਦੋਂ ਉਹ ਬੱਚਿਆਂ ਨੂੰ ਵਿਸ਼ੇ ਬਾਰੇ ਸਮਝਾ ਰਹੇ ਸਨ, ਉਦੋਂ ਸੈਲਫ਼ ਸਟਡੀ ਕਰ ਰਿਹਾ ਆਤਿਫ਼ ਬੇਹੋਸ਼ ਹੋ ਗਿਆ। ਮੈਂ ਤੁਰੰਤ ਉਸ ਨੂੰ ਚੁੱਕ ਕੇ ਟੇਬਲ 'ਤੇ ਲਿਟਾਇਆ ਅਤੇ ਸਕੂਲ ਨਰਸ ਨੂੰ ਬੁਲਾਇਆ। ਜਿਸ ਤੋਂ ਬਾਅਦ ਬੱਚੇ ਨੂੰ ਮੈਡੀਕਲ ਸੈਂਟਰ ਲੈ ਕੇ ਗਏ। ਉੱਥੇ ਡਾਕਟਰ ਨੇ ਦੇਖਿਆ ਤਾਂ ਬੱਚੇ ਦੀ ਪਲਜ਼ ਨਹੀਂ ਚੱਲ ਰਹੀ ਸੀ। ਇਸ ਤੋਂ ਬਾਅਦ ਬੱਚੇ ਨੂੰ ਕਾਰਡੀਓਲਾਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਦਮੇ 'ਚ ਵਿਦਿਆਰਥੀ ਦੇ ਪਿਤਾ ਅਨਵਰ ਸਿੱਦੀਕੀ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਸੀ.ਐੱਮ.ਐੱਸ. ਸਕੂਲ 'ਚ 9ਵੀਂ ਜਮਾਤ 'ਚ ਪੜ੍ਹਦਾ ਸੀ। ਮੇਰੇ ਕੋਲ ਫੋਨ ਆਇਆ ਕਿ ਤੁਹਾਡਾ ਬੇਟਾ ਸਕੂਲ 'ਚ ਡਿੱਗ ਗਿਆ ਹੈ। ਇਹ ਸੁਣ ਕੇ ਮੈਂ ਆਪਣੇ ਭਰਾ ਫਾਰੂਖ ਨਾਲ ਤੁਰੰਤ ਆਰੂਸ਼ੀ ਮੈਡੀਕਲ ਸੈਂਟਰ ਪਹੁੰਚਿਆ ਪਰ ਉਸ ਸਮੇਂ ਤੱਕ ਉਨ੍ਹਾਂ ਦਾ ਬੇਟਾ ਉੱਥੇ ਨਹੀਂ ਪਹੁੰਚਿਆ ਕਰੀਬ 5 ਮਿੰਟ ਬਾਅਦ ਬੇਟੇ ਨੂੰ ਲੈ ਕੇ ਸਕੂਲ ਵਾਲੇ ਪਹੁੰਚੇ, ਉੱਥੇ ਡਾਕਟਰਾਂ ਨੇ ਇਲੈਕਟ੍ਰਿਕ ਸ਼ਾਕ ਵੀ ਦਿੱਤੇ ਪਰ ਰਿਕਵਰੀ ਨਹੀਂ ਹੋ ਸਕੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਢਾਬੇ 'ਚ ਵੜਿਆ ਬੇਕਾਬੂ ਟਰੱਕ, ਖਾਣਾ ਖਾ ਰਹੇ 4 ਲੋਕਾਂ ਦੀ ਮੌਤ
NEXT STORY