ਇੰਦੌਰ- ਨਿੱਕੀ ਉਮਰ 'ਚ ਬੱਚਿਆਂ ਦੀ ਯਾਦ ਕਰਨ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਕਿਸੇ-ਕਿਸੇ ਬੱਚੇ 'ਚ ਕੁਝ ਵੀ ਸੁਣ ਕੇ ਯਾਦ ਕਰਨ ਦੀ ਬਾ-ਕਮਾਲ ਸ਼ਕਤੀ ਹੁੰਦੀ ਹੈ। ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਇੰਦੌਰ ਦੀ ਰਹਿਣ ਵਾਲੀ 3 ਸਾਲ ਦੀ ਬੱਚੀ ਵਿਯਾਂਸ਼ੀ ਬਾਹੇਤੀ ਨੇ। ਵਿਯਾਂਸ਼ੀ ਨੇ ਸਭ ਤੋਂ ਘੱਟ ਉਮਰ 'ਚ ਹਨੂੰਮਾਨ ਚਾਲੀਸਾ ਦਾ ਪਾਠ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਹਾਲ ਹੀ ਵਿਚ ਲੰਡਨ ਬੁੱਕ ਆਫ਼ ਵਰਲਡ ਰਿਕਾਰਡ ਅਤੇ ਦਿੱਲੀ ਬੁੱਕ ਆਫ਼ ਵਰਲਡ ਰਿਕਾਰਡ 'ਚ ਵਿਯਾਂਸ਼ੀ ਦਾ ਨਾਂ ਦਰਜ ਕੀਤਾ ਗਿਆ ਹੈ। ਇਸ ਪ੍ਰਾਪਤੀ ਨਾਲ ਪੂਰਾ ਇੰਦੌਰ ਸ਼ਹਿਰ ਮਾਣ ਮਹਿਸੂਸ ਕਰ ਰਿਹਾ ਹੈ।
ਇਹ ਵੀ ਪੜ੍ਹੋ- ਵਿਆਹ ਦੇ 17 ਦਿਨ ਬਾਅਦ ਪਤੀ ਬਣਿਆ ਹੈਵਾਨ, ਅਜਿਹਾ ਕਰੇਗਾ ਹਸ਼ਰ ਪਤਨੀ ਨੇ ਕਦੇ ਸੋਚਿਆ ਨਹੀਂ ਸੀ
ਵਿਯਾਂਸ਼ੀ ਨੇ ਸਿਰਫ 3 ਸਾਲ 3 ਮਹੀਨੇ ਅਤੇ 25 ਦਿਨ ਦੀ ਉਮਰ 'ਚ ਹੀ ਬਿਨਾਂ ਵੇਖੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਹੈ। ਵਿਯਾਂਸ਼ੀ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਬੱਚੀ ਬਣ ਗਈ ਹੈ। ਵਿਯਾਂਸ਼ੀ ਬਾਰੇ ਉਸ ਦੇ ਪਿਤਾ ਅਮਿਤ ਬਾਹੇਤੀ ਨੇ ਦੱਸਿਆ ਕਿ ਧਾਰਮਿਕ ਸਿੱਖਿਆ ਦੇਣ ਲਈ ਅਸੀਂ ਸ਼ੁਰੂ ਤੋਂ ਹੀ ਉਸ ਨੂੰ ਧਰਮ ਨਾਲ ਜੋੜ ਕੇ ਰੱਖਿਆ ਹੈ। ਉਸ ਦੀ ਮਾਤਾ ਰੋਜ਼ਾਨਾ ਸ਼ਾਮ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਦੀ ਹੈ ਅਤੇ ਮੈਂ ਰੋਜ਼ ਸਵੇਰੇ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹਾਂ।
ਇਹ ਵੀ ਪੜ੍ਹੋ- ਬੋਰਵੈੱਲ 'ਚ ਡਿੱਗੀ ਸ੍ਰਿਸ਼ਟੀ ਹਾਰੀ ਜ਼ਿੰਦਗੀ ਦੀ ਜੰਗ, 52 ਘੰਟਿਆਂ ਬਾਅਦ ਢਾਈ ਸਾਲਾ ਬੱਚੀ ਨੂੰ ਕੱਢਿਆ ਬਾਹਰ
ਪਿਤਾ ਮੁਤਾਬਕ ਇਕ ਦਿਨ ਅਸੀਂ ਵੇਖਿਆ ਕਿ ਵਿਯਾਂਸ਼ੀ ਨੇ ਬਿਨਾਂ ਵੇਖੇ ਹਨੂੰਮਾਨ ਚਾਲੀਸਾ ਦਾ ਅੱਧਾ ਪਾਠ ਕਰ ਲਿਆ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਪੂਰਾ ਹਨੂੰਮਾਨ ਚਾਲੀਸਾ ਯਾਦ ਹੋ ਗਿਆ। ਵਿਯਾਂਸ਼ੀ ਦੀ ਮਾਂ ਦੀਪਾਲੀ ਦਾ ਕਹਿਣਾ ਹੈ ਕਿ ਬੱਚੀ ਨੇ ਸੁਣ-ਸੁਣ ਕੇ ਹਨੂੰਮਾਨ ਚਾਲੀਸਾ ਯਾਦ ਕਰ ਲਿਆ ਹੈ। ਹੌਲੀ-ਹੌਲੀ ਉਸ ਨੂੰ ਸ਼ਬਦ ਸਾਫ਼ ਹੋ ਗਏ ਅਤੇ ਉਹ ਪੂਰਾ ਹਨੂੰਮਾਨ ਚਾਲੀਸਾ ਪੜ੍ਹਨ ਲੱਗੀ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ, ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ
ਜੰਮੂ ਦੀ ਨਕਲੀ ਝੀਲ ਦਾ ਸਿਵਲ ਵਰਕ ਅਕਤੂਬਰ-ਨਵੰਬਰ ਤੱਕ ਹੋਵੇਗਾ ਪੂਰਾ
NEXT STORY