ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਵੱਡੇ ਪ੍ਰਾਜੈਕਟਾਂ 'ਚੋਂ ਇਕ ਜੰਮੂ ਨਕਲੀ ਝੀਲ 'ਤੇ ਚੱਲ ਰਹੇ ਸਿਵਲ ਵਰਕ ਨੂੰ ਇਸ ਸਾਲ ਅਕਤੂਬਰ-ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਜੰਮੂ ਸਮਾਰਟ ਸਿਟੀ ਪ੍ਰਾਜੈਕਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਯਾਦਵ ਨੇ ਦੱਸਿਆ ਕਿ ਚੱਲ ਰਹੇ ਪ੍ਰਾਜੈਕਟ ਦਾ ਸਿਵਲ ਵਰਕ ਅਕਤੂਬਰ-ਨਵੰਬਰ ਤੱਕ ਪੂਰਾ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਯਾਦਵ ਨੇ ਕਿਹਾ,''ਅਸੀਂ ਅਕਤੂਬਰ-ਨਵੰਬਰ ਤੱਕ ਸਿਵਲ ਵਰਕ ਨੂੰ ਪੂਰਾ ਕਰਨ ਦੀ ਉਮੀਦ ਕਰ ਰਹੇ ਹਨ, ਜੋ ਇਸ ਦੇ ਸੁੰਦਰੀਕਰਨ ਤੋਂ ਬਾਅਦ ਹੋਵੇਗਾ।''
ਉਨ੍ਹਾਂ ਦੱਸਿਆ ਕਿ ਪੂਰੇ ਪ੍ਰਾਜੈਕਟ ਦੀ ਲਾਗਤ 180 ਕਰੋੜ ਰੁਪਏ ਹੈ, ਜਿਨ੍ਹਾਂ 'ਚੋਂ 150 ਕਰੋੜ ਰੁਪਏ ਸਿਵਲ ਵਰਕ 'ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ,''ਪ੍ਰਾਜੈਕਟ ਸੈਰ-ਸਪਾਟੇ ਪਹਿਲੂ ਲਈ ਮਹੱਤਵਪੂਰਨ ਹੈ, ਇਸ ਨਾਲ ਨਾ ਸਿਰਫ਼ ਸੈਲਾਨੀਆਂ ਨੂੰ ਉਤਸ਼ਾਹ ਮਿਲੇਗਾ ਸਗੋਂ ਸਥਾਨਕ ਅਰਥਵਿਵਸਥਾ ਨੂੰ ਵੀ ਵਾਧਾ ਹੋਵੇਗਾ।'' ਨਕਲੀ ਝੀਲ ਪ੍ਰਾਜੈਕਟ ਦੇ ਕੰਮ ਦੀ ਪਹਿਲੀ ਹੀ 2012 ਤੋਂ 2018 ਦਰਮਿਆਨ ਕਈ ਵਾਰ ਤੈਅ ਸਮੇਂ ਹੱਦ ਵਧਾਈ ਗਈ, ਉੱਪ ਰਾਜਪਾਲ ਮਨੋਜ ਸਿਨਹਾ ਨੇ ਕਈ ਹਿੱਤਧਾਰਕਾਂ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਸਮਾਰਟ ਸਿਟੀ ਅਤੇ ਤਵੀ ਰਿਵਰ ਫਰੰਟ ਪ੍ਰਾਜੈਕਟਾਂ ਦੇ ਅਧੀਨ ਇਸ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਆਦੇਸ਼ ਦਿੱਤਾ। ਜੰਮੂ ਸ਼ਹਿਰ ਦੇ ਚੌਥੇ ਪੁਲ ਕੋਲ ਬੇਲੀਚਰਾਨਾ 'ਚ ਨਕਲੀ ਝੀਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨਾ ਹੈ ਅਤੇ ਇਹ ਕਰੀਬ 1.5 ਕਿਲੋਮੀਟਰ ਲੰਮੀ ਅਤੇ 600 ਮੀਟਰ ਚੌੜੀ ਹੋਵੇਗੀ।
ਸ਼ਾਹ ਦਾ ਰਾਹੁਲ 'ਤੇ ਤੰਜ਼, ਕਿਹਾ- ਵਿਦੇਸ਼ 'ਚ ਆਪਣੇ ਹੀ ਦੇਸ਼ ਦੀ ਆਲੋਚਨਾ ਕਰਨਾ ਸ਼ੋਭਾ ਨਹੀਂ ਦਿੰਦਾ
NEXT STORY