ਨੈਸ਼ਨਲ ਡੈਸਕ : ਏਅਰ ਕੰਡੀਸ਼ਨਰ (AC) ਦੀ ਵਰਤੋਂ ਨੂੰ ਲੈ ਕੇ ਭਾਰਤ ਵਿੱਚ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ। ਹੁਣ ਤੁਸੀਂ ਆਪਣੇ ਘਰ, ਦਫ਼ਤਰ ਜਾਂ ਮਾਲ ਵਿੱਚ ਏਸੀ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ ਅਤੇ 28 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਰੱਖ ਸਕੋਗੇ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਇਸ ਨਵੇਂ ਨਿਯਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ 16-18 ਡਿਗਰੀ 'ਤੇ 'ਠੰਢਾ ਏਸੀ' ਚਲਾਉਣ ਦੇ ਆਦੀ ਹਨ, ਉਨ੍ਹਾਂ ਨੂੰ ਹੁਣ ਆਪਣੀ ਆਦਤ ਬਦਲਣੀ ਪਵੇਗੀ।
ਕਿਉਂ ਹੋ ਰਿਹਾ ਹੈ ਇਹ ਬਦਲਾਅ?
ਖੱਟਰ ਨੇ ਦੱਸਿਆ ਕਿ ਇੰਨੇ ਘੱਟ ਤਾਪਮਾਨ 'ਤੇ ਏਸੀ ਚਲਾਉਣ ਨਾਲ ਨਾ ਸਿਰਫ਼ ਬਿਜਲੀ ਬਰਬਾਦ ਹੁੰਦੀ ਹੈ, ਸਗੋਂ ਮਸ਼ੀਨ 'ਤੇ ਵੀ ਜ਼ਿਆਦਾ ਭਾਰ ਪੈਂਦਾ ਹੈ। ਇਸ ਨਿਯਮ ਦਾ ਮੁੱਖ ਉਦੇਸ਼ ਬਿਜਲੀ ਬਚਾਉਣਾ, ਬਿਜਲੀ ਦੇ ਬਿੱਲ ਘਟਾਉਣਾ ਅਤੇ ਵਾਤਾਵਰਣ ਨੂੰ ਬਚਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਏਸੀ ਦਾ ਤਾਪਮਾਨ ਹਰ 1 ਡਿਗਰੀ ਵਧਾਉਣ ਨਾਲ ਲਗਭਗ 6 ਫੀਸਦੀ ਬਿਜਲੀ ਦੀ ਬੱਚਤ ਹੁੰਦੀ ਹੈ।
ਇਹ ਵੀ ਪੜ੍ਹੋ : ਕਰਮਚਾਰੀ ਆਪਣੀ ਕੰਪਨੀ ਨੂੰ ਹੀ ਲਾ ਗਏ ਕਰੋੜਾਂ ਦਾ ਚੂਨਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਕਦੋਂ ਤੋਂ ਲਾਗੂ ਹੋਵੇਗਾ ਨਵਾਂ ਨਿਯਮ?
ਖੱਟਰ ਨੇ ਦੱਸਿਆ ਕਿ ਏਸੀ ਲਈ ਨਵਾਂ ਤਾਪਮਾਨ ਮਿਆਰ 20°C ਤੋਂ 28°C ਦੇ ਵਿਚਕਾਰ ਨਿਰਧਾਰਤ ਕੀਤਾ ਗਿਆ ਹੈ। ਇਹ ਨਿਯਮ ਜਲਦੀ ਹੀ ਲਾਗੂ ਕੀਤਾ ਜਾਵੇਗਾ ਅਤੇ ਇਸਦੇ ਪ੍ਰਭਾਵ ਦੀ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਨਵੀਆਂ ਗਾਈਡਲਾਈਨਜ਼ ਹਾਲੇ ਟ੍ਰਾਇਲ ਅਧੀਨ ਹਨ, ਜੇਕਰ ਇਹ ਸਫਲ ਰਹੀਆਂ ਤਾਂ ਇਸ ਨੂੰ ਜਲਦੀ ਹੀ ਪੂਰੇ ਦੇਸ਼ ਭਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਵੀ ਕਿਹਾ ਕਿ ਅਜਿਹੇ ਨਿਯਮ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਲਾਗੂ ਹਨ।
ਇਹ ਵੀ ਪੜ੍ਹੋ : Toll Tax New System: ਹੁਣ ਵਾਰ-ਵਾਰ ਨਹੀਂ ਦੇਣਾ ਪਵੇਗਾ Toll Tax, ਲਾਗੂ ਹੋਣਗੇ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ’ਚ ਟੱਲੀ ਹੋ ਕੇ ਪ੍ਰੇਮਿਕਾ ਦੀ ਚਿਤਾ ’ਚ ਮਾਰਨ ਲੱਗਾ ਸੀ ਛਾਲ, ਲੋਕਾਂ ਕੀਤੀ ਛਿੱਤਰ-ਪਰੇਡ
NEXT STORY