ਅਮਰੀਕਾ/ਨਵੀਂ ਦਿੱਲੀ (ਭਾਸ਼ਾ)- ਪ੍ਰਤੀਨਿਧੀ ਹਾਊਸ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਮਾਈਕਲ ਮੈਕਕੌਲ ਅਤੇ ਹਾਊਸ ਦੀ ਸਾਬਕਾ ਸਪੀਕਰ ਨੈਂਸੀ ਪੇਲੋਸੀ ਉਨ੍ਹਾਂ ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਦਾ ਹਿੱਸਾ ਹਨ ਜੋ ਅਗਲੇ ਹਫ਼ਤੇ ਧਰਮਸ਼ਾਲਾ ’ਚ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਮਿਲਣ ਆ ਰਹੇ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ‘ਇਕੱਲੇ’ ਬੂਟੇ ਲਈ ਵਿਗਿਆਨੀ ਕਰ ਰਹੇ ਮਹਿਲਾ ਸਾਥੀ ਦੀ ਭਾਲ
ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਵਫਦ 18 ਤੇ 19 ਜੂਨ ਨੂੰ ਧਰਮਸ਼ਾਲਾ ’ਚ ਹੋਵੇਗਾ। ਇਸ ’ਚ ਅਮਰੀਕਾ ਦੀਆਂ ਦੋਵੇਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹੋਣਗੇ। ਅਮਰੀਕਾ ਦੇ ਸੰਸਦ ਮੈਂਬਰਾਂ ਵੱਲੋਂ ਧਰਮਸ਼ਾਲਾ ਦਾ ਇਹ ਦੌਰਾ ਦਲਾਈ ਲਾਮਾ ਵਲੋਂ ਡਾਕਟਰੀ ਇਲਾਜ ਲਈ ਅਮਰੀਕਾ ਜਾਣ ਤੋਂ ਪਹਿਲਾਂ ਹੋ ਰਿਹਾ ਹੈ। ਅਮਰੀਕੀ ‘ਕਾਂਗਰਸ’ ਨੇ ਇਸ ਮਹੀਨੇ ਇਕ ਬਿੱਲ ਪਾਸ ਕੀਤਾ ਸੀ ਜਿਸ ’ਚ ਤਿੱਬਤ ਦੀ ਸਥਿਤੀ ਅਤੇ ਰਾਜ ਨੂੰ ਲੈ ਕੇ ਵਿਵਾਦ ਦੇ ਸ਼ਾਂਤੀਪੂਰਨ ਹੱਲ ਦੀ ਮੰਗ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਾਰਖੰਡ ’ਚ ਭਾਜਪਾ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ ਓਡਿਸ਼ਾ ’ਚ ਆਦਿਵਾਸੀ CM ਦਾ ਦਾਅ
NEXT STORY