ਨਵੀਂ ਦਿੱਲੀ (ਇੰਟ.)– ਡੈੱਨਮਾਰਕ ਦੇ ਵਾਤਾਵਰਣ ਅਤੇ ਖੁਰਾਕ ਮੰਤਰਾਲਾ ਨੇ ਇਕ ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੱਤੀ ਹੈ ਕਿ ਡੈੱਨਮਾਰਕ ’ਚ ਇਕ ਕੁੱਤੇ ਨੂੰ ਕੋਵਿਡ-19 ਤੋਂ ਇਨਫੈਕਟਡ ਪਾਇਆ ਗਿਆ ਹੈ। ਉਥੇ ਹੀ ਅਧਿਕਾਰੀਆਂ ਨੇ ਇਕ ਹਫਤੇ ’ਚ 2 ਉੱਤਰੀ ਜੂਟਲੈਂਡ ਮਿੰਕ ਝੁੰਡਾਂ ’ਚ ਵੀ ਕੋਵਿਡ-19 ਇਨਫੈਕਸ਼ਨ ਬਾਰੇ ਪਤਾ ਲਗਾਇਆ ਹੈ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਇਨਫੈਕਟਡ ਕੁੱਤਾ ਨਾਰਥ ਜੁਟਲੈਂਡ ਫਾਰਮ ਦਾ ਮਾਲਕ ਹੈ, ਜਿਥੇ ਹੀ ’ਚ 46 ਮਿੰਕ ਦੇ ਸਮੂਹ ਤੋਂ ਲਏ ਗਏ ਨਮੂਨਿਆਂ ’ਚ ਦੋ ਮਿੰਕ ਇਨਫੈਕਟਡ ਪਾਏ ਗਏ ਹਨ।
ਖੁਰਾਕ, ਫਿਸ਼ਰੀਜ਼, ਇਕਵਲ ਆਪਰਚਿਊਨਿਟੀ ਮੰਤਰੀ ਮੋਗੇਂਸ ਜੇਨਸਨ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਫਾਰਮ ਦੇ ਮਾਲਕ ਅਤੇ ਕੁੱਤੇ ਨੂੰ ਘਰ ਦੇ ਬਾਹਰ ਹੋਰ ਜਾਨਵਰਾਂ ਅਤੇ ਲੋਕਾਂ ਨਾਲ ਨੇੜੇ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ ਅਤੇ ਸਵੱਛਤਾ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੱਛਮੀ ਡੈੱਨਮਾਰਕ ’ਚ ਉੱਤਰੀ ਜੂਟਲੈਂਡ ਦੇ ਇਕ ਫਾਰਮ ’ਚ 11000 ਮਿੰਕਾਂ ਦਾ ਇਕ ਝੁੰਡ ’ਚ ਕੋਵਿਡ-19 ਇਨਫੈਕਟਡ ਪਾਏ ਜਾਣ ਤੋਂ ਬਾਅਦ ਸਾਵਧਾਨੀ ਵਜੋਂ ਵਰਤੇ ਜਾਂਦੇ ਉਪਾਅ ਦੇ ਰੂਪ ’ਚ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ।
ਮੌਜੂਦਾ ਸਮੇਂ ’ਚ ਇਨਵਾਂ ਦੋਹਾਂ ਫਾਰਮਸ ’ਚ ਕਿਸੇ ਵੀ ਜਾਨਵਰ ਦੀ ਐਂਟਰੀ ਨੂੰ ਬੈਨ ਕੀਤਾ ਗਿਆ ਹੈ ਜਦੋਂ ਕਿ ਕੁਝ ਲੋਕਾਂ ਹੀ ਇਥੇ ਐਂਟਰੀ ਕਰਨ ਜਾਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਹੈ। ਡੈੱਨਮਾਰਕ ਦੀ ਸਰਕਾਰ ਦੇਸ਼ ਭਰ ’ਚ 120 ਸਿਲੈਕਟਡ ਫਾਰਮ ਦਾ ਪਰੀਖਣ ਕਰਨਾ ਸ਼ੁਰੂ ਕਰੇਗੀ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਮਿੰਕ ਝੁੰਡਾਂ ’ਚ ਇਨਫੈਕਸ਼ਨ ਇਕ ਵਿਆਪਕ ਸਮੱਸਿਆ ਹੈ ਜਾਂ ਨਹੀਂ।
ਦਿੱਲੀ ਪੁਲਸ ਦੇ ਇਕ ਹੈੱਡ ਕਾਂਸਟੇਬਲ ਦੀ ਕੋਰੋਨਾ ਨਾਲ ਹੋਈ ਮੌਤ
NEXT STORY