ਉਜੈਨ (ਏਜੰਸੀ) : ਰੇਲਵੇ ਸਟੇਸ਼ਨਾਂ ਤੇ ਰੇਲਗੱਡੀਆਂ ’ਚ ਗੰਦਗੀ ਫੈਲਾਉਣ ’ਤੇ ਹੁਣ 1000 ਰੁਪਏ ਜੁਰਮਾਨਾ ਲੱਗੇਗਾ। ਪਹਿਲਾਂ ਇਹ ਵੱਧ ਤੋਂ ਵੱਧ 500 ਰੁਪਏ ਸੀ। ਪੱਛਮੀ ਰੇਲਵੇ ਦੇ ਰਤਲਾਮ ਰੇਲਵੇ ਡਿਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਮੁਕੇਸ਼ ਕੁਮਾਰ ਨੇ ਸ਼ੁੱਕਰਵਾਰ ਜਾਰੀ ਇਕ ਰਿਲੀਜ਼ ’ਚ ਕਿਹਾ ਕਿ ਜੁਰਮਾਨਾ ਅਦਾ ਨਾ ਕਰਨ ’ਤੇ ਵਿਅਕਤੀ ਨੂੰ ਇਕ ਸਮਰੱਥ ਅਦਾਲਤ ’ਚ ਪੇਸ਼ ਕੀਤਾ ਜਾ ਸਕਦਾ ਹੈ ਜਿੱਥੇ 2000 ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Reel ਦੇਖ ਕੇ ਆਰਡਰ ਕਰ 'ਤਾ ਸੋਲਰ ਪੈਨਲ, ਫਿਰ ਵਪਾਰੀ ਨਾਲ ਹੋ ਗਈ 19.35 ਲੱਖ ਰੁਪਏ ਦੀ ਠੱਗੀ
ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨਾਂ, ਕੰਪਲੈਕਸਾਂ ਤੇ ਰੇਲਗੱਡੀਆਂ ’ਚ ਨਿਰਧਾਰਤ ਥਾਵਾਂ ਤੋਂ ਇਲਾਵਾ ਕਿਤੇ ਹੋਰ ਕੂੜਾ ਸੁੱਟਣਾ, ਖਾਣਾ ਪਕਾਉਣਾ, ਨਹਾਉਣਾ, ਥੁੱਕਣਾ, ਮਲ-ਮੂਤਰ ਕਰਨਾ, ਜਾਨਵਰਾਂ ਤੇ ਪੰਛੀਆਂ ਨੂੰ ਖੁਆਉਣਾ ਤੇ ਵਾਹਨਾਂ, ਭਾਂਡਿਆਂ ਜਾਂ ਕੱਪੜਿਆਂ ਨੂੰ ਧੋਣਾ ਮਨ੍ਹਾ ਹੈ। ਬਿਨਾਂ ਆਗਿਆ ਤੋਂ ਨਿੱਜੀ ਸਮਾਨ ਦੀ ਅਣਅਧਿਕਾਰਤ ਸਟੋਰੇਜ, ਰੇਲਵੇ ਜਾਇਦਾਦ ’ਤੇ ਪੋਸਟਰ ਚਿਪਕਾਉਣੇ, ਲਿਖਣਾ ਜਾਂ ਡਰਾਇੰਗ ਕਰਨਾ ਵੀ ਮਨ੍ਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭੇਲ ਦੇ ਸੋਲਰ ਸੈੱਲ ਪਲਾਂਟ ਤੋਂ 31.65 ਕਿੱਲੋ ਚਾਂਦੀ ਗਾਇਬ, 2 ਅਧਿਕਾਰੀਆਂ ’ਤੇ FIR ਦਰਜ
NEXT STORY